FacebookTwitterg+Mail

ਕਾਮੇਡੀਅਨ ਜਸਵਿੰਦਰ ਭੱਲਾ ਨੇ ਦਿੱਤਾ ਲੋਕਾਂ ਨੂੰ 'ਗਰੀਨ ਦੀਵਾਲੀ' ਮਨਾਉਣ ਦਾ ਸੁਨੇਹਾ

jaswinder bhalla
15 October, 2017 07:13:37 PM

ਜਲੰਧਰ (ਬਿਊਰੋ)— ਹਰ ਸਾਲ ਦੀਵਾਲੀ 'ਤੇ ਚਲਾਏ ਜਾਂਦੇ ਲੱਖਾਂ ਰੁਪਏ ਦੇ ਪਟਾਕੇ ਜਿਥੇ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ, ਉਥੇ ਕਈ ਵਾਰ ਜਾਨੀ-ਮਾਲੀ ਨੁਕਸਾਨ ਵੀ ਕਰਦੇ ਹਨ। ਇਸ ਦਾ ਵੱਡਾ ਕਾਰਨ ਲੋਕਾਂ 'ਚ ਚੇਤਨਾ ਦੀ ਵੱਡੀ ਘਾਟ ਮੰਨਿਆ ਜਾ ਸਕਦਾ ਹੈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਇਕ ਪਹਿਲਕਦਮੀ ਵਿਸ਼ਵ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਵਲੋਂ ਕੀਤੀ ਗਈ ਹੈ। ਉਨ੍ਹਾਂ ਨੇ ਇਸ ਨੂੰ ਆਪਣਾ ਫਰਜ਼ ਸਮਝਿਆ ਤੇ ਇਸ ਸਾਲ ਤੋਂ ਬੱਚਿਆਂ ਦੇ ਸਹਿਯੋਗ ਨਾਲ 'ਗਰੀਨ ਦੀਵਾਲੀ ਈਕੋਸਿੱਖ' ਮਨਾਉਣ ਦਾ ਸੁਨੇਹਾ ਦਿੱਤਾ।
Punjabi Bollywood Tadka
ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ, 'ਅੱਜ ਅਸੀਂ ਆਪਣੇ ਵਾਤਾਵਰਣ ਦੇ ਹਾਲਾਤ ਤੋਂ ਬੇਖਬਰ ਹੋ ਕੇ ਗੁਰੂਆਂ-ਪੀਰਾਂ ਵਲੋਂ ਤੋਹਫੇ 'ਚ ਮਿਲੀ ਇਸ ਭੇਟ ਨੂੰ ਗੰਧਲਾ ਕਰ ਰਹੇ ਹਾਂ। ਜੇਕਰ ਹਰ ਵਿਅਕਤੀ ਦੀਵਾਲੀ ਵਾਲੇ ਦਿਨ ਪਟਾਕਿਆਂ ਦੀ ਜਗ੍ਹਾ ਇਕ ਰੁੱਖ ਲਗਾਏ ਤਾਂ ਬੇਸ਼ਕੀਮਤੀ ਧਰਤੀ ਦੀ ਹਰਿਆਲੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਲੋੜ ਹੈ ਇਸ ਦਿਨ ਪਟਾਕਿਆਂ ਦੇ ਬਦਲੇ ਲੋਕ ਆਪਣੇ ਮਨਾਂ ਦੀ ਕਮਜ਼ੋਰ ਸੋਚ ਨੂੰ ਅੱਗ ਲਗਾਉਣ।' ਇਸ ਮੌਕੇ ਉਨ੍ਹਾਂ ਨੇ ਸਭ ਨੂੰ 'ਗਰੀਨ ਦੀਵਾਲੀ' ਮਨਾਉਣ ਦਾ ਸੁਨੇਹਾ ਹਰ ਘਰ 'ਚ ਲਾਗੂ ਕਰਨ ਦੀ ਅਪੀਲ ਕੀਤੀ।


Tags: Jaswinder Bhalla Green Diwali Comedian Pollution