FacebookTwitterg+Mail

ਬਲੈਕ ਡਰੈੱਸ 'ਚ ਉਮਰ ਨੂੰ ਪਛਾੜਦੀ ਦਿਖੀ ਜੂਹੀ ਚਾਵਲਾ, ਦੇਖੋ ਤਸਵੀਰਾਂ

    1/8
26 July, 2016 02:48:01 PM


ਮੁੰਬਈ- ਸ਼ਨੀਵਾਰ ਰਾਤ ਮੁੰਬਈ 'ਚ ਐਂਟਰਟੇਨਮੇਂਟ ਜਗਤ ਦੀ ਮਸ਼ਹੂਰ ਮੈਗਜ਼ੀਨ ਫ਼ਿਲਮਫੇਅਰ ਦੇ ਐਡੀਟਰ ਜਤਿੰਦਰ ਪਿੱਲਈ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਗਿਆ। ਇਸ ਜਨਮਦਿਨ ਬੈਸ਼ 'ਚ ਅਦਾਕਾਰਾ ਸੋਨਮ ਕਪੂਰ, ਆਲੀਆ ਭੱਟ, ਸਿਦਾਰਥ ਮਲਹੋਤਰਾ, ਦੀਪਿਕਾ ਪਾਦੁਕੋਣ, ਵਿਦਿਆ ਬਾਲਨ, ਰਨਵੀਰ ਸਿੰਘ ਆਦਿ ਕਈ ਵੱਡੇ ਸਿਤਾਰੇ ਪੁੱਜੇ। ਇਸ ਪਾਰਟੀ 'ਚ ਕਾਫੀ ਦਿਨਾਂ ਬਾਅਦ ਅਦਾਕਾਰਾ ਜੂਹੀ ਚਾਵਲਾ ਵੀ ਪੁੱਜੀ। ਬਲੈਕ ਬਿਊਟੀ ਬਣ ਕੇ ਇਸ ਪਾਰਟੀ 'ਚ ਜੂਹੀ ਨੇ ਅਜਿਹੇ ਚਾਰ ਚੰਨ੍ਹ ਲਾਏ ਕਿ ਸਭ ਦੇਖਦੇ ਰਹਿ ਗਏ। ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ 48 ਸਾਲ ਦੀ ਜੂਹੀ ਨੇ ਆਪਣੀ ਉਮਰ ਨੂੰ ਹੀ ਪਛਾੜ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਇਸ ਪਾਰਟੀ 'ਚ ਅਦਾਕਾਰਾ ਪ੍ਰਿਟੀ ਜ਼ਿੰਟਾ ਕਾਫੀ ਬਦਲੇ ਅੰਦਾਜ਼ 'ਚ ਨਜ਼ਰ ਆਈ ਸੀ। ਪ੍ਰਿਟੀ ਜ਼ਿੰਟਾ ਕੁਝ ਸਮੇਂ ਪਹਿਲੇ ਜੀਨ ਗੁਡਈਨਫ ਨਾਲ ਵਿਆਹ ਦੇ ਬੰਧਣ 'ਚ ਬੱਝੀ ਸੀ।


Tags: ਜਤਿੰਦਰ ਪਿੱਲਈ ਜੂਹੀ ਚਾਵਲਾ jatinder pillayi birthday party juhi chawla ਜਨਮਦਿਨ

About The Author

Anuradha Sharma

Anuradha Sharma is News Editor at Jagbani.