FacebookTwitterg+Mail

ਰਿਲੀਜ਼ ਹੋਇਆ 'ਜੱਟ ਔਨ ਟੌਪ', ਗਿੱਪੀ ਗਰੇਵਾਲ ਦਾ ਨਜ਼ਰ ਆਇਆ ਵੱਖਰਾ ਅੰਦਾਜ਼ (ਵੀਡੀਓ)

28 September, 2016 07:46:05 PM
ਜਲੰਧਰ— ਗਿੱਪੀ ਗਰੇਵਾਲ ਦੀ ਅਗਾਮੀ ਰਿਲੀਜ਼ ਹੋਣ ਵਾਲੀ ਫਿਲਮ 'ਲੌਕ' ਦਾ ਪਹਿਲਾ ਗੀਤ 'ਜੱਟ ਔਨ ਟੌਪ' ਰਿਲੀਜ਼ ਹੋ ਗਿਆ ਹੈ। ਇਸ 'ਚ ਗਿੱਪੀ ਗਰੇਵਾਲ ਦਾ ਬੇਹੱਦ ਵੱਖਰਾ ਅੰਦਾਜ਼ ਨਜ਼ਰ ਆ ਰਿਹਾ ਹੈ। ਗਿੱਪੀ ਗੀਤ 'ਚ ਪੰਜਾਬੀ, ਵੈਸਟਰਟ ਤੇ ਸਟਾਈਲਿਸ਼ ਲੁੱਕ ਧਮਾਲਾਂ ਪਾ ਰਹੇ ਹਨ। ਗੀਤ ਦਾ ਮਿਊਜ਼ਿਕ ਜੇ. ਕੇ. (ਜੱਸੀ ਕਟਿਆਲ) ਨੇ ਦਿੱਤਾ ਹੈ।
ਗੀਤ ਦੇ ਬੋਲ ਦਲਵੀਰ ਸਰੋਬਾਦ ਨੇ ਲਿਖੇ ਹਨ। 'ਜੱਟ ਔਨ ਟੌਪ' ਦੀ ਵੀਡੀਓ ਰੋਬੀ ਸਿੰਘ ਵਲੋਂ ਬਣਾਈ ਗਈ ਹੈ, ਜਿਸ ਨੂੰ ਸਾਗਾ ਮਿਊਜ਼ਿਕ ਪ੍ਰਾਈਵੇਟ ਲਿਮਟਿਡ ਵਲੋਂ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 'ਲੌਕ' ਫਿਲਮ 14 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਗੀਤਾ ਬਸਰਾ, ਸਮੀਪ ਕੰਗ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।

Tags: ਗਿੱਪੀ ਗਰੇਵਾਲ ਜੱਟ ਔਨ ਟੌਪ ਲੌਕ Gippy Grewal Jatt On Top Lock