FacebookTwitterg+Mail

ਕਦੇ ਇਕੋਂ ਕਮਰੇ 'ਚ ਸੌਂਦੀਆਂ ਸਨ ਜਯਾ-ਰੇਖਾ, ਬਿੱਗ ਬੀ ਕਾਰਨ ਵਿਗੜੇ ਰਿਸ਼ਤੇ ਤਾਂ ਸ਼ਰੇਆਮ ਮਾਰਿਆ ਸੀ ਥੱਪੜ

jaya bachchan rekha
11 October, 2017 02:13:13 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਅਜਿਹੇ ਕਈ ਸਟਾਰ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਦਿਲਚਸਪ ਕਿੱਸੇ ਹੀ ਉਨ੍ਹਾਂ ਲਈ ਸਭ ਤੋਂ ਕੌੜੀ ਯਾਦ ਬਣ ਕੇ ਰਹਿ ਗਏ। ਇਨ੍ਹਾਂ 'ਚ ਅਦਾਕਾਰਾ ਰੇਖਾ ਅਤੇ ਜਯਾ ਬੱਚਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਕਦੀ ਬੇਹੱਦ ਚੰਗੀ ਦੋਸਤ ਰਹੀਆਂ ਜਯਾ ਅਤੇ ਰੇਖਾ ਹੁਣ ਇਕ-ਦੂਜੇ ਦੇ ਆਹਮਣੇ-ਸਾਹਮਣੇ ਆਉਣਾ ਤੱਕ ਪਸੰਦ ਨਹੀਂ ਕਰਦੀਆਂ। ਕਿਹਾ ਜਾਂਦਾ ਹੈ ਕਿ ਰੇਖਾ ਅਤੇ ਜਯਾ ਬੱਚਨ ਕਦੀ ਇੱਕਠੇ ਰੂਮ ਸ਼ੇਅਰ ਕਰਦੀਆਂ ਸਨ ਅਤੇ ਰੇਖਾ ਉਨ੍ਹਾਂ ਨੂੰ ਦੀਦੀ ਕਹਿੰਦੀ ਹੁੰਦੀ ਸੀ ਪਰ ਇਸ ਰਿਸ਼ਤੇ 'ਚ ਅਜਿਹੀ ਕੜਵਾਹਟ ਘੁਲੀ ਕਿ ਸਭ ਕੁਝ ਬਦਲ ਗਿਆ।

Punjabi Bollywood Tadka

ਰੇਖਾ ਨੂੰ ਜਯਾ ਦੇ ਪ੍ਰੇਮੀ ਅਤੇ ਬਾਅਦ 'ਚ ਪਤੀ ਬਣੇ ਅਮਿਤਾਭ ਦੇ ਨਾਲ ਇਕ ਫਿਲਮ ਮਿਲੀ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਦਾ ਰਿਸ਼ਤਾ ਪ੍ਰੇਮ ਤ੍ਰਿਕੋਣ ਬਣ ਗਿਆ। ਇਕ ਇੰਟਰਵਿਊ 'ਚ ਰੇਖਾ ਨੇ ਕਿਹਾ ਸੀ ਕਿ ਅਮਿਤਾਭ ਦੇ ਨਾਲ ਇਸ ਪਹਿਲੀ ਮੁਲਾਕਾਤ ਨੇ ਉਨ੍ਹਾਂ 'ਤੇ ਜਾਦੂ ਕਰ ਦਿੱਤਾ। ਇਕ ਵੱਖਰੇ ਸਟਾਈਲ ਦੇ ਨਾਲ ਕੁਰਸੀ 'ਤੇ ਬੈਠਣਾ, ਆਪਣੀ ਨਿੱਜੀ ਗੱਲਾਂ , ਇਮੋਸ਼ਨਜ਼ ਨੂੰ ਕਿਸੇ ਦਾ ਸਾਹਮਣੇ ਨਾ ਆਉਣ ਦੇਣਾ, ਅਮਿਤਾਭ ਦੀ ਹਰ ਗੱਲ ਦਾ ਉਨ੍ਹਾਂ 'ਤੇ ਜਾਦੁਈ ਅਸਰ ਹੋਇਆ।  ਜਾਣਕਾਰੀ ਮੁਤਾਬਕ 10 ਫਿਲਮਾਂ ਇੱਕਠੇ ਕਰਨ ਤੋਂ ਬਾਅਦ ਉਨ੍ਹਾਂ ਦੀ ਕਹਾਣੀ ਫਿਲਮੀ ਪਰਦੇ ਤੋਂ ਬਾਹਰ ਵੀ ਆ ਗਈ।

Punjabi Bollywood Tadka

ਤਰ੍ਹਾਂ ਤਰ੍ਹਾਂ ਦੇ ਮਸਾਲੇ ਲਾ ਕੇ ਕਈ ਗੱਲਾਂ ਕੀਤੀਆਂ ਗਈਆਂ। ਐਕਸਟ੍ਰਾ ਮੈਰੀਟਲ ਅਫੇਅਰ 'ਤੇ ਬਣੀ ਫਿਲਮ 'ਸਿਲਸਿਲਾ' 'ਚ ਰੇਖਾ ਅਤੇ ਉਨ੍ਹਾਂ ਦੀ ਦੀਦੀ ਜਯਾ ਵੀ ਸੀ। ਕਿਹਾ ਗਿਆ ਕਿ ਇਹ ਫਿਲਮ ਉਨ੍ਹਾਂ ਦੀ ਅਸਲ ਜ਼ਿੰਦਗੀ ਦਾ ਹੀ ਸ਼ੀਸ਼ਾ ਹੈ। ਫਿਲਮ ਰਾਮ-ਬਲਰਾਮ' ਦੇ ਨਿਰਮਾਤਾ ਟੀਟੋ ਟੋਨੀ ਅਮਿਤਾਭ ਅਤੇ ਰੇਖਾ ਦੀ ਜੋੜੀ ਨੂੰ ਆਪਣੀ ਫਿਲਮ 'ਚ ਲੈਣਾ ਚਾਹੁੰਦੇ ਸਨ ਪਰ ਜਦੋਂ ਜਯਾ ਨੇ ਉਨ੍ਹਾਂ ਨੂੰ ਰੇਖਾ ਦੀ ਜਗ੍ਹਾ ਕਿਸੇ ਹੋਰ ਨੂੰ ਲੈਣ ਦਾ ਸੁਝਾਅ ਦਿੱਤਾ ਤਾਂ ਉਹ ਮੰਨ ਗਏ। ਇਸ ਤੋਂ ਬਾਅਦ ਟੋਨੀ ਨੇ ਰੇਖਾ ਦੀ ਦਗ੍ਹਾ ਜ਼ੀਨਤ ਅਮਾਨ ਨੂੰ ਆਪਣੀ ਫਿਲਮ 'ਚ ਲੈਣ ਦਾ ਫੈਸਲਾ ਕੀਤਾ ਪਰ ਜਦੋਂ ਇਸ ਗੱਲ ਦਾ ਪਤਾ ਰੇਖਾ ਨੂੰ ਲੱਗਾ ਤਾਂ ਉਹ ਬਿਨਾਂ ਫੀਸ ਕੰਮ ਕਰਨ ਲਈ ਤਿਆਰ ਹੋ ਗਈ।

Punjabi Bollywood Tadka

ਉਸ ਸਮੇਂ ਨਿਰਮਾਤਾ ਨੇ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਉਨ੍ਹਾਂ ਨੇ ਹੀ ਇਹ ਰੋਲ ਦੇ ਦਿੱਤਾ। ਬਾਅਦ 'ਚ ਜਦੋਂ ਫਿਲਮ ਦੀ ਕਾਸਟਿੰਗ ਦਾ ਐਲਾਨ ਹੋਇਆ ਚਾਂ ਜਯਾ ਬੱਚਨ ਕਾਫੀ ਗੁੱਸੇ ਹੋਈ। ਉਹ ਸੈੱਟ 'ਤੇ ਬਿਨਾਂ ਦੱਸੇ ਕਦੀ ਵੀ ਪਹੁੰਚ ਜਾਂਦੀ ਅਤੇ ਅਮਿਤਾਭ ਨੂੰ ਰੇਖਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ। ਇਕ ਦਿਨ ਇੰਝ ਹੀ ਜਯਾ ਅਚਾਨਕ ਫਿਲਮ ਦੇ ਸੈੱਟ 'ਤੇ ਆ ਪਹੁੰਚੀ ਅਤੇ ਉਨ੍ਹਾਂ ਨੇ ਰੇਖਾ ਅਤੇ ਅਮਿਤਾਭ ਨੂੰ ਗੱਲ ਕਰਦੇ ਦੇਖਿਆ ਤਾਂ ਉਨ੍ਹਾਂ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਬਿਨਾਂ ਕੁਝ ਪੁੱਛੇ ਰੇਖਾ ਨੂੰ ਇਕ ਜ਼ੋਰਦਾਰ ਥੱਪੜ ਮਾਰ ਦਿੱਤਾ। ਅੱਗੇ ਚੱਲ ਕੇ ਰਿਸ਼ਤੇ ਇੰਨੇ ਖਰਾਬ ਹੋਏ ਕਿ 'ਕੁਲੀ' ਦੇ ਹਾਦਸੇ ਤੋਂ ਬਾਅਦ ਅਮਿਤਾਭ ਨੂੰ ਮਿਲਣ ਪੂਰੀ ਫਿਲਮ ਇੰਡਸਟਰੀ ਆਈ ਪਰ ਰੇਖਾ ਲਈ ਦਰਵਾਜੇ ਬੰਦ ਸਨ। ਹਾਲਾਂਕਿ ਰੇਖਾ ਦੱਸਦੀ ਹੈ ਕਿ ਉਨ੍ਹਾਂ ਦੀ ਅਤੇ ਅਮਿਤਾਭ ਦੀ ਜਾਨ-ਪਛਾਣ 'ਚ ਕੁਝ ਵੀ ਨਿੱਜੀ ਨਹੀਂ ਸੀ।

Punjabi Bollywood Tadka Punjabi Bollywood Tadka


Tags: Jaya bachchan Rekha Amitabh bachchan Bollywood celebrity