ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਅਤੇ ਰਾਜਸਭਾ ਸੰਸਦ ਜਯਾ ਬੱਚਨ ਅੱਜ ਆਪਣਾ 70ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਅਜਿਹੇ ਕਿੱਸੇ ਦੇ ਬਾਰੇ 'ਚ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਹ ਉਹੀ ਕਿੱਸਾ ਹੈ ਜਿਸ ਤੋਂ ਬਾਅਦ ਅਮਿਤਾਭ ਰੇਖਾ ਤੋਂ ਹਮੇਸ਼ਾ ਲਈ ਦੂਰ ਹੋ ਗਏ ਸਨ।
ਉਹ ਦੌਰ 1977 ਦਾ ਸੀ, ਜਦੋਂ ਰੇਖਾ ਮਾਂਗ 'ਚ ਸਿੰਦੂਰ ਭਰ ਕੇ ਅਤੇ ਮਾਂ ਬਣਨ ਦੀਆਂ ਖਬਰਾਂ ਮੀਡੀਆ 'ਚ ਦੇ ਕੇ ਅਮਿਤਾਭ ਨਾਲ ਰਿਸ਼ਤਾ ਜਗਜ਼ਾਹਿਰ ਕਰਨ 'ਚ ਲੱਗੀ ਹੋਈ ਸੀ। ਦੂਜੇ ਪਾਸੇ ਜਯਾ ਸ਼ਾਂਤੀ ਨਾਲ ਆਪਣੇ ਪਰਿਵਾਰ ਨੂੰ ਵੱਖੋਂ-ਵੱਖ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਕ ਦਿਨ ਜਦੋਂ ਅਮਿਤਾਭ ਕਿਸੇ ਸ਼ੂਟਿੰਗ ਦੇ ਸਿਲਸਿਲੇ 'ਚ ਮੁੰਬਈ ਤੋਂ ਬਾਹਰ ਸਨ।
ਉਸ ਦਿਨ ਜਯਾ ਨੇ ਰੇਖਾ ਨੂੰ ਫੋਨ ਕੀਤਾ। ਜਯਾ ਦਾ ਫੋਨ ਉਠਾਉਂਦੇ ਹੋਏ ਰੇਖਾ ਸੋਚ ਰਹੀ ਸੀ ਕਿ ਜਯਾ ਉਨ੍ਹਾਂ ਨੂੰ ਬੁਰਾ-ਭਲਾ ਸੁਣਾਵੇਗੀ ਪਰ ਅਜਿਹਾ ਨਾ ਹੋਇਆ। ਜਯਾ ਨੇ ਫੋਨ ਕਰਕੇ ਰੇਖਾ ਨੂੰ ਆਪਣੇ ਘਰ ਡਿਨਰ 'ਤੇ ਸੱਦਿਆ। ਰਾਤ ਦੇ ਸਮੇਂ ਰੇਖਾ ਸੱਜ ਧੱਜ ਕੇ ਜਯਾ ਦੇ ਘਰ ਪਹੁੰਚੀ ਸੀ। ਰੇਖਾ ਦੇ ਮੁਕਾਬਲੇ ਜਯਾ ਬਿਲਕੁੱਲ ਸਾਦੇ ਕੱਪੜਿਆਂ 'ਚ ਸੀ।
ਉਨ੍ਹਾਂ ਨੇ ਰੇਖਾ ਦਾ ਸਵਾਗਤ ਕੀਤਾ ਅਤੇ ਢੇਰ ਸਾਰੀਆਂ ਗੱਲ੍ਹਾਂ ਕੀਤੀਆਂ ਪਰ ਇਸ ਗੱਲਬਾਤ 'ਚ ਅਮਿਤਾਭ ਦਾ ਜ਼ਿਕਰ ਬਿਲਕੁੱਲ ਨਹੀਂ ਸੀ। ਜਯਾ ਨੇ ਰੇਖਾ ਨੂੰ ਆਪਣੇ ਘਰ ਦਾ ਇੰਟੀਰੀਅਰ, ਗਾਰਡਨ ਦਿਖਾਇਆ ਅਤੇ ਕਾਫੀ ਸਤਿਕਾਰ ਕੀਤਾ। ਡਿਨਰ ਤੋਂ ਬਾਅਦ ਜਦੋਂ ਰੇਖਾ ਘਰ ਵਾਪਸ ਆਉਣ ਲੱਗੀ ਤਾਂ ਉਨ੍ਹਾਂ ਨੂੰ ਵਿਦਾ ਕਰਦੇ ਹੋਏ ਜਯਾ ਨੇ ਇਕ ਖਾਸ ਗੱਲ ਕਹੀ, ਜਿਸ ਨੂੰ ਸੁਣ ਕੇ ਰੇਖਾ ਦੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ।
ਜਯਾ ਨੇ ਦਰਵਾਜੇ 'ਤੇ ਰੇਖਾ ਨੂੰ ਕਿਹਾ, ''ਭਾਵੇਂ ਕੁਝ ਵੀ ਹੋ ਜਾਵੇ, ਮੈਂ ਅਮਿਤ ਜੀ ਨੂੰ ਨਹੀਂ ਛੱਡਾਂਗੀ।'' ਅਗਲੇ ਦਿਨ ਮੀਡੀਆ 'ਚ ਜਯਾ ਦੇ ਡਿਨਰ ਅਤੇ ਰੇਖਾ 'ਤੇ ਖੂਬ ਕਿੱਸੇ ਚੱਲੇ ਪਰ ਨਾ ਤਾਂ ਜਯਾ ਨੇ ਕੁਝ ਕਿਹਾ ਅਤੇ ਨਾ ਹੀ ਰੇਖਾ ਨੇ ਮੂੰਹ ਖੋਲ੍ਹਿਆ। ਇਸ ਡਿਨਰ ਤੋਂ ਬਾਅਦ ਅਮਿਤਾਭ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।
ਉਨ੍ਹਾਂ ਨੇ ਰੇਖਾ ਤੋਂ ਦੂਰੀ ਬਣਾ ਲਈ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਜਯਾ ਨੂੰ ਉਨ੍ਹਾਂ ਦੇ ਅਤੇ ਰੇਖਾ ਦੇ ਬਾਰੇ 'ਚ ਸਭ ਕੁਝ ਜਾਣ ਗਈ ਹੈ ਪਰ ਪਰਿਵਾਰ ਕਾਰਨ ਮੂੰਹ ਨਹੀਂ ਖੋਲ੍ਹੇਗੀ। ਜਾਣਕਾਰ ਕਹਿੰਦੇ ਹਨ ਕਿ ਜੇਕਰ ਜਯਾ ਉਹ ਡਿਨਰ ਨਾ ਕਰਦੀ ਤਾਂ ਸ਼ਾਇਦ ਅੱਜ ਰੇਖਾ ਉਨ੍ਹਾਂ ਜ਼ਿੰਦਗੀ 'ਚ ਦੂਜੀ ਔਰਤ ਬਣਨ 'ਚ ਸਫਲ ਹੋ ਗਈ ਹੁੰਦੀ।