FacebookTwitterg+Mail

ਇਸ ਅਦਾਕਾਰਾ ਨੂੰ ਤਿੰਨ ਮਿੰਟ ਦੇ ਡਾਂਸ ਲਈ ਮਿਲੇ ਸਨ 10 ਰੁਪਏ, ਹਰ ਵੱਡੇ ਸੁਪਰਸਟਾਰ ਨਾਲ ਬਣਾਈ ਜੋੜੀ!

    1/2
28 March, 2017 03:35:41 PM
ਮੁੰਬਈ—ਜਯਾ ਪਰਦਾ ਨੇ 80 ਦਹਾਕੇ ਦੀ ਉਨ੍ਹਾਂ ਹੀਰੋਇਨਾਂ 'ਚੋਂ ਇਕ ਹੈ, ਜਿਨ੍ਹਾਂ ਨੇ ਸਿਰਫ ਫਿਲਮੀ ਪਰਦੇ 'ਤੇ ਰਾਜ ਕੀਤਾ ਬਲਕਿ ਲੋਕਾਂ ਦੇ ਦਿਲਾਂ 'ਚ ਅਪਣੀ ਅਮਿੱਟ ਛਾਪ ਵੀ ਛੱਡੀ, ਬੇਸ਼ੱਕ ਹੁਣ ਉਨ੍ਹਾਂ ਨੇ ਫਿਲਮਾਂ ਨਾਲੋਂ ਦੂਰੀ ਅਤੇ ਰਾਜਨੀਤੀ 'ਚ ਸ਼ਾਮਲ ਹੋ ਗਈ ਹੈ, ਪਰ ਅੱਜ ਵੀ ਲੋਕ ਉਸ ਦੀ ਅਦਾ ਅਤੇ ਖੂਬਸੂਰਤ ਦੇ ਦੀਵਾਨੇ ਹਨ।
ਜਯਾ ਪਰਦਾ ਦਾ ਫਿਲਮਾਂ 'ਚ ਆਉਣਾ ਕਿਸਮਤ ਵਾਲੀ ਗੱਲ ਸੀ ਅਤੇ ਉਸ ਮੌਕੇ ਨੇ ਉਨ੍ਹਾਂ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਪਰ ਕੀ ਤੁਸੀਂ ਜਾਣਦੇ ਹੈ ਕਿ ਅੱਜ ਕਰੋੜਾਂ ਦੇ ਮਾਲਕਿਨ ਜਯਾ ਪਰਦਾ ਦੀ ਪਹਿਲੀ ਕਮਾਈ ਸਿਰਫ ਦਸ ਰੁਪਏ ਸੀ?
ਇਹ ਗੱਲ ਸੱਚ ਹੈ ਕਿ ਜਦੋ ਜਯਾ ਪਰਦਾ ਸਕੂਲ 'ਚ ਸੀ ਤਾਂ ਉਸ ਸਮੇਂ ਸਕੂਲ ਦੇ ਇਕ ਸਮਾਰੋਹ 'ਚ ਜਯਾ ਪਰਦਾ ਨੇ ਛੋਟਾ ਜਿਹਾ ਡਾਂਸ ਕੀਤਾ ਸੀ। ਉਸ ਸਮੇਂ ਸਮਾਰੋਹ 'ਚ ਦੱਖਣੀ ਫਿਲਮਾਂ ਦੇ ਡਾਇਰੈਕਟਰ ਦੇ ਕੇ. ਬੀ. ਤਿਲਕ ਵੀ ਸਨ ਅਤੇ ਜਯਾ ਨੂੰ ਡਾਂਸ ਕਰਦੇ ਦੇਖ ਕੇ ਕਿ ਉਹ ਕਾਫੀ ਖੁਸ਼ ਹੋਏ ਸਨ। ਉਨ੍ਹਾਂ ਨੇ ਆਪਣਾ ਮਨ ਬਣਾ ਲਿਆ ਸੀ ਕਿ ਉਹ ਆਪਣੀ ਫਿਲਮ 'ਚ ਜਯਾ ਨੂੰ ਜ਼ਰੂਰ ਲੈਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਿਲਮ 'ਚ ਤਿੰਨ ਮਿੰਟ ਦੇ ਡਾਂਸ ਦਾ ਆਫਰ ਕੀਤਾ। ਜਯਾ ਸ਼ਰਮ ਦੀ ਮਾਰੀ ਉਸ ਆਫਰ ਨੂੰ ਹਾਂ ਨਹੀਂ ਕਰ ਪਾਈ। ਉਸ ਸਮੇਂ ਜਯਾ 'ਚ ਹੀ ਆਪਣੇ ਡਾਂਸ ਨਾਲ ਲੋਕਾਂ ਦੇ ਦਿਲਾਂ ਆਪਣੀ ਜਗ੍ਹਾ ਬਣਾ ਲਈ।
ਇਸ ਤਿੰਨ ਮਿੰਟ ਦੇ ਡਾਂਸ ਲਈ ਉਸ ਨੂੰ ਦਸ ਰੁਪਏ ਫੀਸ ਤੌਰ 'ਤੇ ਮਿਲੇ ਸਨ ਅਤੇ ਇਸ ਡਾਂਸ ਨੇ ਉਨ੍ਹਾਂ ਦੀ ਤਕਦੀਰ ਬਦਲ ਦਿੱਤੀ। ਨਿਰਦੇਸ਼ਕ ਕੇ .ਬੀ. ਤਿਲਕ ਜਯਾ ਪਰਦਾ ਦੇ ਡਾਂਸ ਅਤੇ ਹੁਨਰ ਦੇ ਇਸ ਤਰ੍ਹਾਂ ਦੀਵਾਨੇ ਹੋਏ ਕਿ ਉਨ੍ਹਾਂ ਨੇ ਫਿਲਮ ਦਾ ਸਿਰਫ ਉਹ ਹੀ ਹਿੱਸਾ ਤੇਲਗੂ ਇੰਡਸਟਰੀ ਦੇ ਨਾਮੀ ਕਲਾਕਾਰਾਂ ਨੂੰ ਦਿਖਾਇਆ।

Tags: Jaya PradadanceK B Tilakਜਯਾ ਪਰਦਾਡਾਂਸਕੇ ਬੀ ਤਿਲਕ