FacebookTwitterg+Mail

80 ਦੇ ਦਹਾਕੇ ਦੀ ਇਸ ਟਾਪ ਅਭਿਨੇਤਰੀ ਨੂੰ ਕਦੇ ਨਹੀਂ ਮਿਲਿਆ ਵਿਆਹੁਤਾ ਜ਼ਿੰਦਗੀ ਦਾ ਸੁੱਖ

jaya prada birthday special
03 April, 2018 05:22:50 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ 56 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 3 ਅਪ੍ਰੈਲ, 1962 ਨੂੰ ਆਂਧਰਾ ਪ੍ਰਦੇਸ਼ 'ਚ ਹੋਇਆ। ਸਾਊਥ ਦੀਆਂ ਕਈ ਹਿੱਟ ਫਿਲਮਾਂ ਕਰਨ ਵਾਲੀ ਜਯਾ ਪ੍ਰਦਾ ਦੀ ਵਿਆਹੁਤਾ ਜ਼ਿੰਦਗੀ ਸਫਲ ਨਹੀਂ ਰਹੀ। ਜਯਾ ਪ੍ਰਦਾ ਨੇ ਫਿਲਮ ਨਿਰਮਾਤਾ ਸ਼੍ਰੀਕਾਂਤ ਨਾਹਟਾ ਨਾਲ ਵਿਆਹ ਕੀਤਾ ਪਰ ਉਨ੍ਹਾਂ ਨੂੰ ਪਤਨੀ ਹੋਣ ਦਾ ਦਰਜਾ ਕਦੇ ਨਾ ਮਿਲ ਸਕਿਆ। ਵਿਆਹੁਤਾ ਹੋਣ ਦੇ ਬਾਵਜੂਦ ਉਹ ਅੱਜ ਵੀ ਇਕੱਲੀ ਰਹਿ ਰਹੀ ਹੈ।

Punjabi Bollywood Tadka

ਜਯਾ ਪ੍ਰਦਾ ਜਦੋਂ 14 ਸਾਲ ਦੀ ਸੀ ਤਾਂ ਸਕੂਲ ਦੇ ਐਨੂਅਲ ਫੰਕਸ਼ਨ 'ਚ ਉਨ੍ਹਾਂ ਦੀ ਡਾਂਸ ਪਰਫਾਰਮੈਂਸ ਦੇਖ ਇਕ ਨਿਰਦੇਸ਼ਕ ਨੇ ਉਨ੍ਹਾਂ ਨੂੰ ਤੇਲੁਗੂ ਫਿਲਮ 'ਚ ਡਾਂਸ ਨੰਬਰ ਕਰਨ ਦਾ ਆਫਰ ਦਿੱਤਾ ਸੀ। ਫਿਲਮ 'ਚ 3-4 ਮਿੰਟ ਦਾ ਡਾਂਸ ਨੰਬਰ ਕਰਨ ਲਈ ਉਨ੍ਹਾਂ ਨੂੰ 10 ਰੁਪਏ ਮਿਲੇ ਸਨ। 1979 'ਚ ਜਯਾ ਪ੍ਰਦਾ ਨੇ ਫਿਲਮ 'ਸਰਗਮ' ਰਾਹੀ ਬਾਲੀਵੁੱਡ ਡੈਬਿਊ ਕੀਤਾ ਸੀ। 80 ਦੇ ਦਹਾਕੇ 'ਚ ਜਯਾ ਪ੍ਰਦਾ ਦੀ ਗਿਣਤੀ ਸਾਊਥ ਤੋਂ ਬਾਅਦ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚ ਹੋਣ ਲੱਗ ਗਈ।

Punjabi Bollywood Tadka

ਹਰ ਨਿਰਦੇਸ਼ਕ-ਨਿਰਮਾਤਾ ਜਯਾ ਪ੍ਰਦਾ ਨੂੰ ਆਪਣੀ ਫਿਲਮ 'ਚ ਕਾਸਟ ਕਰਨ ਲਈ ਤਿਆਰ ਰਹਿੰਦਾ ਸੀ। ਇਸੇ ਦੌਰਾਨ ਉਨ੍ਹਾਂ ਦੇ ਘਰ ਇਨਕਮ ਟੈਕਸ ਦੀ ਰੇਡ ਪੈ ਗਈ, ਜਿਸ ਕਾਰਨ ਉਨ੍ਹਾਂ ਦੇ ਕਰੀਅਰ ਹੇਠਾਂ ਜਾਣ ਲੱਗ ਪਿਆ। ਜਯਾ ਪ੍ਰਦਾ ਦੇ ਇਸ ਬੁਰੇ ਸਮੇਂ 'ਚ ਨਿਰਮਾਤਾ ਸ਼੍ਰੀਕਾਂਤ ਨਾਹਟਾ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਾਫੀ ਮਦਦ ਵੀ ਕੀਤੀ। ਜਯਾ ਪ੍ਰਦਾ ਅਤੇ ਸ਼੍ਰੀਕਾਂਤ ਨਾਹਟਾ ਹੌਲੀ-ਹੌਲੀ ਚੰਗੇ ਦੋਸਤ ਬਣ ਗਏ।

Punjabi Bollywood Tadka

ਦੋਵੇਂ ਵਿਆਹ ਕਰਨਾ ਚਾਹੁੰਦੇ ਸੀ ਪਰ ਸਮੱਸਿਆ ਇਹ ਸੀ ਕਿ ਨਾਹਟਾ ਪਹਿਲਾਂ ਤੋਂ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਸਨ ਪਰ ਜਯਾ, ਸ਼੍ਰੀਕਾਂਤ ਨਾਹਟਾ ਦੇ ਪਿਆਰ 'ਚ ਪਾਗਲ ਸੀ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀ ਸੀ ਕਿ ਸ਼੍ਰੀਕਾਂਤ ਵਿਆਹ ਹੋਏ ਹਨ। ਆਖਿਰਕਾਰ ਜਯਾ ਅਤੇ ਸ਼੍ਰੀਕਾਂਤ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਸ਼੍ਰੀਕਾਂਤ ਨਾਹਟਾ ਨੇ ਆਪਣੀ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ 1986 'ਚ ਜਯਾ ਪ੍ਰਦਾ ਨਾਲ ਵਿਆਹ ਕਰ ਲਿਆ।

Punjabi Bollywood Tadka

ਸ਼੍ਰੀਕਾਂਤ ਨਾਹਟਾ ਦੀ ਪਹਿਲੀ ਪਤਨੀ ਨੇ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀ ਕੀਤਾ। ਵਿਆਹ ਤੋਂ ਬਾਅਦ ਵੀ ਜਯਾ ਨੇ ਫਿਲਮਾਂ 'ਚ ਕੰੰਮ ਕਰਨਾ ਨਹੀਂ ਛੱਡਿਆ ਪਰ ਇਕ ਵਿਆਹੇ ਆਦਮੀ ਨਾਲ ਵਿਆਹ ਕਰ ਕੇ ਉਹਨਾਂ ਦਾ ਫਿਲਮੀ ਕਰੀਅਰ ਵੀ ਤਬਾਹ ਹੋ ਗਿਆ ਅਤੇ ਵਿਆਹੁਤਾ ਜ਼ਿੰਦਗੀ ਵੀ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਪਤਨੀ ਹੋਣ ਦਾ ਦਰਜਾ ਨਾ ਮਿਲ ਸਕਿਆ।

Punjabi Bollywood Tadka

ਜਯਾ ਪ੍ਰਦਾ ਦਾ ਆਪਣਾ ਕੋਈ ਬੱਚਾ ਨਹੀ ਹੋਇਆ, ਇਸ ਕਾਰਨ ਉਨ੍ਹਾਂ ਨੇ ਆਪਣੀ ਭੈਣ ਦੇ ਬੇਟੇ ਸਿੱਧੂ ਨੂੰ ਗੋਦ ਲੈ ਲਿਆ। ਉਹ ਸਿੱਧੂ ਨਾਲ ਹੀ ਰਹਿੰਦੀ ਹੈ। ਜਾਣਕਾਰੀ ਮੁਤਾਬਕ ਫਿਲਹਾਲ ਜਯਾ ਸਾਊਥ ਦੀਆਂ ਫਿਲਮਾਂ 'ਚ ਰੁੱਝੀ ਹੋਈ ਹੈ। ਇਸ ਸਾਲ ਉਹਨਾਂ ਦੀਆਂ ਤਿੰਨ ਫਿਲਮਾਂ 'ਕਿਰਾਨ', 'ਕੇਨੀ' ਅਤੇ 'ਸੁਰਵਰ ਸੁੰਦਰੀ' ਰਿਲੀਜ਼ ਹੋਣਗੀਆਂ।


Tags: Jaya PradaBirthdayShrikant NahataMarried LifeBollywood Celebrity

Edited By

Chanda Verma

Chanda Verma is News Editor at Jagbani.