FacebookTwitterg+Mail

ਜਦੋਂ ਜੈਜ਼ੀ ਬੀ ਦੇ ਮਹਿੰਗੇ ਬੂਟਾਂ ਦਾ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇੰਝ ਉਡਾਇਆ ਸੀ ਮਜ਼ਾਕ

jazzy b
01 April, 2018 01:22:51 PM

ਜਲੰਧਰ(ਬਿਊਰੋ)— ਜਸਵਿੰਦਰ ਸਿੰਘ ਬੈਂਸ ਜਿਨ੍ਹਾਂ ਨੂੰ ਲੋਕ ਜੈਜ਼ੀ ਬੀ ਜਾਂ ਫਿਰ ਜੈਜ਼ੀ ਬੈਂਸ ਦੇ ਨਾਂ ਨਾਲ ਜਾਣਦੇ ਹਨ, ਅੱਜ ਉਹ ਆਪਣਾ 43ਵਾਂ ਜਨਮਦਿਨ ਮਨ੍ਹਾ ਰਹੇ ਹਨ। ਜੈਜ਼ੀ ਬੀ ਜ਼ਿਆਦਾ ਆਪਣੇ ਭੰਗੜੇ ਵਾਲੇ ਗੀਤਾਂ ਕਰਕੇ ਹੀ ਜਾਣੇ ਜਾਂਦੇ ਹਨ।
Punjabi Bollywood Tadkaਜੈਜ਼ੀ ਬੀ ਕੁਲਦੀਪ ਮਾਣਕ ਦੇ ਬਹੁਤ ਵੱਡੇ ਫੈਨ ਵੀ ਹਨ। 5 ਸਾਲ ਦੀ ਉਮਰ 'ਚ ਉਹ ਆਪਣੇ ਪੂਰੇ ਪਰਿਵਾਰ ਨਾਲ ਵੈਨਕੂਵਰ ਕੇਨੈਡਾ ਚਲੇ ਗਏ ਸਨ। ਉਨ੍ਹਾਂ ਦੀ ਰਿਹਾਇਸ਼ ਬਰਮਿੰਘਮ, ਇੰਗਲੈਂਡ 'ਚ ਹੈ। ਉਨ੍ਹਾਂ ਨੂੰ ਭੰਗੜੇ ਦਾ ਸਿਰਤਾਜ ਵੀ ਕਿਹਾ ਜਾਂਦਾ ਹੈ।
Punjabi Bollywood Tadka
ਹੁਣ ਤੱਕ ਜੈਜ਼ੀ ਬੀ ਨੇ ਜਿੰਨੇ ਗੀਤ ਗਾਏ ਉਨ੍ਹਾਂ 'ਚੋਂ ਕੁਝ ਗੀਤ ਅਜਿਹੇ ਵੀ ਰਹੇ ਹਨ, ਜਿਨ੍ਹਾਂ ਕਰਕੇ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹੇ। ਕੁਝ ਸਮਾਂ ਪਹਿਲਾਂ ਜੈਜ਼ੀ ਬੀ ਵੱਲੋਂ ਮਹਿੰਗੇ ਬੂਟ ਗੀਤ ਗਾਇਆ ਗਿਆ।
Punjabi Bollywood Tadka
ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰਕੇ ਕਾਫੀ ਖਿੱਲੀ ਉਡਾਈ ਸੀ। ਇਸ ਗੀਤ ਨੂੰ ਸੁਣ ਇੰਝ ਹੀ ਲੱਗਿਆ ਜਿਵੇਂ ਇਹ ਬੂਟ ਜੈਜ਼ੀ ਬੀ 'ਤੇ ਹੀ ਮਹਿੰਗੇ ਪਏ ਹੋਣ। ਇਸ ਗੀਤ ਦਾ ਸੋਸ਼ਲ ਸਾਈਟ 'ਤੇ ਵੀ ਕਾਫੀ ਮਜ਼ਾਕ ਬਣਾਇਆ ਗਿਆ।
Punjabi Bollywood Tadka
ਇਸ ਤੋਂ ਇਲਾਵਾ ਜੈਜ਼ੀ ਬੀ ਨੇ 'ਮਹਾਰਾਜੇ', 'ਰੈਂਬੋ', 'ਤੇਰਾ ਰੂਪ', 'ਚੱਕ ਦੇ ਬੋਲੀ', 'ਗੈਟ ਬੈਕ', 'ਦਿਲ ਆ ਗਿਆ ਤੇਰਾ', 'ਕੌਣ ਨੱਚਦੀ', 'ਜੁਗਨੀ', 'ਊਧਮ ਸਿੰਘ' 'ਨਾਗ 2', 'ਰਲ ਖੁਸ਼ੀਆਂ ਮਨਾਈਏ', ਪਿਆਰ ਦਾ ਮੁਕੱਦਮਾ' ਸਮੇਤ ਹੋਰ ਵੀ ਕਈ ਐਲਬਮ ਰਿਲੀਜ਼ ਕੀਤੀਆਂ। ਇਸ ਤੋਂ ਇਲਾਵਾ ਫਿਲਮ 'ਜੱਟ ਐਂਡ ਜੁਲਿਅਟ', 'ਬੈਸਟ ਆਫ ਲੱਕ', 'ਡਬਲ ਦਾ ਡਰਬਲ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Jazzy BHappy BirthdayMaharajasFolk N Funky 2RomeoAll Eyez on MePyar Da MukadmaGet Back

Edited By

Sunita

Sunita is News Editor at Jagbani.