FacebookTwitterg+Mail

ਜੈਜ਼ੀ ਬੀ ਨੇ ਮਾਰਕੀਟ 'ਚ ਉਤਾਰਿਆ ਕੱਪੜਿਆਂ ਦਾ ਨਵਾਂ ਬ੍ਰਾਂਡ 'ਬੀ.ਜੈਜ਼ੀ'

    1/3
29 August, 2016 07:43:00 AM
ਜਲੰਧਰ— ਪੰਜਾਬੀ ਗਾਇਕ ਜੈਜ਼ੀ ਬੀ ਨੇ ਅੱਜ ਮਾਡਲ ਟਾਊਨ ਦੇ ਕੈਪਸਨ ਸ਼ੋਅਰੂਮ ਵਿਖੇ ਆਪਣੇ ਕੱਪੜਿਆਂ ਦੇ ਨਵੇਂ ਬ੍ਰਾਂਡ 'ਬੀ. ਜੈਜ਼ੀ' ਨੂੰ ਲਾਂਚ ਕੀਤਾ। ਇਸ ਮੌਕੇ ਕੈਪਸਨ ਦੇ ਡਾਇਰੈਕਟਰ ਅਕਸ਼ੈ, ਸਪੀਡ ਰਿਕਾਰਡ ਦੇ ਦਿਨੇਸ਼ ਔਲਖ, ਰਾਜੀਵ ਦੁੱਗਲ, ਸੱਤੀ ਖੋਖੇਵਾਲੀਆ, ਗੋਗਾ ਧਾਲੀਵਾਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਜੈਜ਼ੀ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਉਨ੍ਹਾਂ ਦੀ ਇਸ ਵਪਾਰ ਵਿਚ ਆਉਣ ਦੀ ਤਿਆਰੀ ਸੀ, ਇਸਦਾ ਮੁੱਖ ਕਾਰਨ ਇਹ ਵੀ ਸੀ ਕਿ ਉਨ੍ਹਾਂ ਦੇ ਸਟਾਈਲ ਸਟੇਟਮੈਂਟ ਨੂੰ ਸਮਾਜ ਦੇ ਹਰ ਵਰਗ ਨੇ ਭਰਪੂਰ ਪਿਆਰ ਦਿੱਤਾ ਹੈ, ਜਿਸ ਕਾਰਨ ਮੈਂ ਮਾਰਕੀਟ ਵਿਚ ਆਪਣਾ ਕੱਪੜਿਆਂ ਦਾ ਬ੍ਰਾਂਡ ਉਤਾਰ ਸਕਿਆਂ ਹਾਂ।
ਉਨ੍ਹਾਂ ਦੱਸਿਆ ਕਿ 'ਬੀ. ਜੈਜ਼ੀ' ਬ੍ਰਾਂਡ ਦੇ ਕੱਪੜਿਆਂ ਦੀ ਆਨਲਾਈਨ ਵਿੱਕਰੀ 1 ਸਾਲ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ, ਜਿਸਨੂੰ ਸਾਰਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਰ ਵਰਗ ਦੇ ਲਈ ਖਾਸ ਰੇਂਜ ਸ਼ਾਮਿਲ ਕੀਤੀ ਹੈ। ਸ਼੍ਰੀ ਅਕਸ਼ੈ ਨੇ ਦੱਸਿਆ ਕਿ ਸ਼ੁਰੂਆਤ ਵਿਚ 'ਬੀ. ਜੈਜ਼ੀ' ਬ੍ਰਾਂਡ ਦੇ ਕੱਪੜੇ ਉਨ੍ਹਾਂ ਦੇ ਜਲੰਧਰ ਅਤੇ ਲੁਧਿਆਣਾ ਸ਼ੋਅਰੂਮਾਂ ਵਿਚ ਮੁਹੱਈਆ ਹੋਣਗੇ। ਇਸ ਮੌਕੇ ਜੈਜ਼ੀ ਨੇ ਆਪਣੇ ਫੈਨਸ ਨਾਲ ਸੈਲਫੀਆਂ ਵੀ ਕਰਵਾਈਆਂ।

Tags: ਜੈਜ਼ੀ ਬੀਨਵਾਂ ਬ੍ਰਾਂਡਲਾਂਚjazzy bnew brandlaunch