FacebookTwitterg+Mail

ਲੁਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਜੈਲੀ ਕੈਨੇਡਾ ਤੋਂ ਕਿਵੇਂ ਪੁੱਜਿਆ ਭਾਰਤ, ਵੱਡਾ ਸਵਾਲ?

jelly
21 April, 2017 04:59:52 PM
ਚੰਡੀਗੜ੍ਹ— ਪੰਜਾਬੀ ਮਸ਼ਹੂਰ ਗਾਇਕ ਜਰਨੇਲ ਸਿੰਘ ਉਰਫ ਜੈਲੀ ਮੁਲਜ਼ਮ ਨੂੰ ਪਹਿਲਾਂ ਮੋਹਾਲੀ ਪੁਲਸ ਨੇ ਭਗੌੜਾ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਹ ਕੈਨੇਡਾ ਭੱਜ ਗਿਆ ਸੀ। ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਪੁਲਸ ਜੈਲੀ ਤੱਕ ਨਹੀਂ ਪਹੁੰਚ ਸਕੀ ਸੀ, ਜਿਸ ਤੋਂ ਬਾਅਦ ਉਸ ਦਾ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਸਵਾਲ ਖੜ੍ਹਾ ਹੁੰਦਾ ਹੈ ਕਿ ਲੁਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਸਾਰੀਆਂ ਏਅਰਪੋਰਟ ਏਜੰਸੀਆਂ ਅਲਰਟ ਹੋ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਮੁਲਜ਼ਮ ਜੈਲੀ ਏਅਰਪੋਰਟ ਏਜੰਸੀ ਦੀ ਸਕਿਓਰਟੀ ਪਾਰ ਕਰਕੇ ਭਾਰਤ ਕਿੰਝ ਆਇਆ?
ਦੱਸਣਯੋਗ ਹੈ ਕਿ ਜੈਲੀ ਖਿਲਾਫ ਮਾਡਲ ਤੇ ਐਕਟ੍ਰੇੱਸ ਨਾਲ ਗੈਂਗਰੇਪ, ਬਲੈਕਮੇਲ ਅਤੇ ਅਗਵਾ ਕਰਨ ਦਾ ਦੋਸ਼ ਲੱਗਾ ਹੋਇਆ ਹੈ, ਜਿਸ ਦੌਰਾਨ ਜੈਲੀ ਪੰਜਾਬੀ ਇੰਡਸਟਰੀ ਤੋਂ ਵੀ ਵੱਖ ਚੱਲ ਰਹੇ ਹਨ। ਪੰਜਾਬੀ ਪੌਪ ਗਾਇਕ ਜੈਲੀ ਨੇ ਇਸ ਮਾਮਲੇ ਦੇ 3 ਸਾਲ ਬੀਤ ਜਾਣ ਤੋਂ ਬਾਅਦ ਬੀਤੇ ਬੁੱਧਵਾਰ ਨੂੰ ਮੋਹਾਲੀ ਦੇ 1 ਫੇਜ਼ ਪੁਲਿਸ ਥਾਣੇ 'ਚ ਸਰੰਡਰ ਕਰ ਦਿੱਤਾ ਸੀ।

Tags: Jarnail Singh Jelly booked gangrapeMohaliਜਰਨੇਲ ਸਿੰਘ ਜੈਲੀਮੋਹਾਲੀ