FacebookTwitterg+Mail

ਪੰਜਾਬੀ ਨਾਮਵਰ ਗਾਇਕ ਜੈਲੀ ਦਾ ਦੋ ਦਿਨਾਂ ਪੁਲਿਸ ਰਿਮਾਂਡ

jelly
21 April, 2017 05:05:29 PM
ਜਲੰਧਰ— ਮੋਹਾਲੀ ਪੁਲਿਸ ਨੇ ਪੰਜਾਬੀ ਮਸ਼ਹੂਰ ਗਾਇਕ ਜਰਨੈਲ ਸਿੰਘ ਜੈਲੀ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਜੈਲੀ ਤੋਂ ਮੋਬਾਇਲ ਫੋਨ ਬਰਾਮਦ ਕਰਨ ਅਤੇ ਫਰਾਰ ਸਾਥੀਆਂ ਦੇ ਬਾਰੇ ਪੁੱਛ-ਪੜਤਾਲ ਦੇ ਲਈ ਕੋਰਟ ਤੋਂ ਰਿਮਾਂਡ ਦੀ ਮੰਗ ਕੀਤੀ ਸੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਜੈਲੀ ਨੂੰ ਦੋ ਦਿਨ ਦਾ ਰਿਮਾਂਡ ਦੇ ਦਿੱਤਾ ਹੈ।
ਦੱਸਣਯੋਗ ਹੈ ਕਿ ਨਾਮਵਰ ਪੰਜਾਬੀ ਗਾਇਕ ਜਰਨੈਲ ਸਿੰਘ ਉਰਫ ਜੈਲੀ ਦੇ ਖਿਲਾਫ 3 ਸਾਲ ਪਹਿਲਾਂ ਗੈਂਗਰੇਪ ਦਾ ਮਾਮਲਾ ਦਰਜ਼ ਹੋਇਆ ਸੀ ਤੇ ਉਸੇ ਸਮੇਂ ਤੋਂ ਗਾਇਕ ਜੈਲੀ ਭਗੌੜੇ ਚੱਲ ਰਹੇ ਸਨ। ਜੈਲੀ ਖਿਲਾਫ ਲੁੱਕਆਉਟ ਨੋਟਿਸ ਵੀ ਜਾਰੀ ਹੋਇਆ ਸੀ। ਜੈਲੀ ਖਿਲਾਫ ਮਾਡਲ ਤੇ ਐਕਟ੍ਰੇੱਸ ਨਾਲ ਗੈਂਗਰੇਪ, ਬਲੈਕਮੇਲ ਅਤੇ ਅਗਵਾ ਕਰਨ ਦਾ ਦੋਸ਼ ਲੱਗਾ ਹੋਇਆ ਹੈ, ਜਿਸ ਦੌਰਾਨ ਜੈਲੀ ਪੰਜਾਬੀ ਇੰਡਸਟਰੀ ਤੋਂ ਵੀ ਵੱਖ ਚੱਲ ਰਹੇ ਹਨ। ਪੰਜਾਬੀ ਪੌਪ ਗਾਇਕ ਜੈਲੀ ਨੇ ਇਸ ਮਾਮਲੇ ਦੇ 3 ਸਾਲ ਬੀਤ ਜਾਣ ਤੋਂ ਬਾਅਦ ਬੀਤੇ ਬੁੱਧਵਾਰ ਨੂੰ ਮੋਹਾਲੀ ਦੇ 1 ਫੇਜ਼ ਪੁਲਿਸ ਥਾਣੇ 'ਚ ਸਰੰਡਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਜਿੱਥੇ ਅਦਾਲਤ ਵੱਲੋਂ ਜੈਲੀ ਨੂੰ 2 ਦਿਨਾਂ ਰਿਮਾਂਡ ਦਿੱਤਾ ਹੈ।

Tags: Jarnail Singh Jellybooked gangrapeMohali2 days Remandਜਰਨੇਲ ਸਿੰਘ ਜੈਲੀਮੋਹਾਲੀ