FacebookTwitterg+Mail

ਆਸਕਰ 2018 'ਚ ਵਾਈਨ ਦਾ ਗਿਲਾਸ ਲੈ ਕੇ ਪੁੱਜੀ ਅਦਾਕਾਰਾ, ਦੇਖੋ ਹੈਰਾਨੀਜਨਕ ਤਸਵੀਰਾਂ

jennifer lawrence in oscars 2018
05 March, 2018 12:14:06 PM

ਮੁੰਬਈ(ਬਿਊਰੋ)— 90ਵਾਂ ਅਕੈਡਮੀ ਐਵਾਰਡ ਭਾਵ ਆਸਕਰ ਐਵਾਰਡ ਸਮਾਗਮ ਕੈਲੀਫੋਰਨੀਆ ਦੇ ਡੌਲਬੀ ਥੀਏਟਰ 'ਚ ਸ਼ੁਰੂ ਹੋ ਚੁੱਕਾ ਹੈ।

ਆਸਕਰ ਐਵਾਰਡ ਸਮਾਗਮ 'ਚ ਹੁਣ ਤੱਕ ਕਈ ਐਵਾਰਡ ਐਲਾਨ ਕੀਤੇ ਜਾ ਚੁੱਕੇ ਹਨ।

ਫਿਲਮ 'ਡਨਕਿਰਕ' ਹੁਣ ਤੱਕ ਤਿੰਨ ਐਵਾਰਡਜ਼ ਆਪਣੇ ਨਾਂ ਕਰ ਚੁੱਕੀ ਹੈ।

Punjabi Bollywood Tadka

ਐਵਾਰਡ ਸਮਾਗਮ 'ਚ ਮਸ਼ਹੂਰ ਸੈਲੇਬਸ ਨੇ ਆਪਣੇ-ਆਪਣੇ ਅੰਦਾਜ਼ 'ਚ ਐਂਟਰੀ ਕੀਤੀ ਪਰ ਜੈਨੀਫਰ ਲਾਰੇਂਸ ਦੀ ਐਂਟਰੀ ਸਭ ਤੋਂ ਅਨੌਖੀ ਰਹੀ।

Punjabi Bollywood Tadka

ਸਮਾਗਮ 'ਚ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ 'ਚ ਆਸਕਰ ਪੁਰਸਕਾਰ ਜੇਤੂ ਜੈਨੀਫਰ ਲਾਰੇਂਸ ਰਹੀ।

Punjabi Bollywood Tadka

ਇੱਥੇ ਉਹ ਮਸਤੀ ਭਰੇ ਅੰਦਾਜ਼ 'ਚ ਦਿਖੀ। ਉਨ੍ਹਾਂ ਨੇ ਰੈੱਡ ਕਾਰਪੇਟ 'ਤੇ ਕੁਝ ਅਜਿਹਾ ਕੀਤਾ, ਜਿਸ ਨੂੰ ਦੇਖ ਕੇ ਸਾਰਿਆ ਦੇ ਚਿਹਰਿਆਂ 'ਤੇ ਹਾਸਾ ਆ ਗਿਆ।

Punjabi Bollywood Tadka

ਹੱਥਾਂ 'ਚ ਵਾਈਟ ਵਾਈਨ ਦਾ ਗਿਲਾਸ ਲਈ ਡੌਲਬੀ ਥੀਏਟਰ 'ਚ ਜੈਨੀਫਰ ਦਾ ਅੰਦਾਜ਼ ਦੇਖ ਉੱਥੇ ਮੌਜੂਦ ਸਾਰੇ ਸੈਲੇਬ ਹੈਰਾਨ ਰਹਿ ਗਏ।

Punjabi Bollywood Tadka

ਜੈਨੀਫਰ ਨੂੰ ਆਪਣੇ ਬਿੰਦਾਸ ਅੰਦਾਜ਼ ਲਈ ਜਾਣਿਆ ਜਾਂਦਾ ਹੈ।

Punjabi Bollywood Tadka

ਇੱਥੇ ਉਹ ਪਲੈਟੀਨਮ ਸੀਕਵੈਂਸ ਡਿਓਰ ਗਾਊਨ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।

Punjabi Bollywood Tadka

ਇਸ ਦੇ ਨਾਲ ਉਨ੍ਹਾਂ ਨੇ ਸਟ੍ਰੇਪੀ ਹੀਲਸ ਪਾਈ ਹੋਈ ਸੀ।

Punjabi Bollywood Tadka

ਮਸਤੀਭਰੇ ਅੰਦਾਜ਼ 'ਚ ਆਪਣੀ ਸੀਟ ਤੱਕ ਪਹੁੰਚਣ ਲਈ ਉਨ੍ਹਾਂ ਨੇ ਗਾਊਨ ਨੂੰ ਚੁੱਕ ਕੇ ਸੀਟ ਵਿਚਕਾਰੋਂ ਜਾਣ ਦਾ ਰਸਤਾ ਲਿਆ। ਉਨ੍ਹਾਂ ਦੇ ਹੱਥ 'ਚ ਵਾਈਨ ਦਾ ਗਿਲਾਸ ਸੀ।


Tags: Oscars 2018Jennifer Lawrence PicturesHollywood Celebrity

Edited By

Chanda Verma

Chanda Verma is News Editor at Jagbani.