FacebookTwitterg+Mail

...ਜਦੋਂ ਜੈਨੀਫਰ ਲੋਪੇਜ ਪੂਰੇ ਦਿਨ 'ਚ ਖਾਂਦੀ ਸੀ ਪਿੱਜ਼ਾ ਦਾ ਇਕ ਟੁਕੜਾ

    1/6
24 March, 2017 10:07:14 AM
ਲਾਸ ਏਂਜਲਸ—ਗਾਇਕਾ ਅਤੇ ਅਦਾਕਾਰਾ ਜੈਨੀਫਰ ਲੋਪੇਜ ਦਾ ਕਹਿਣਾ ਹੈ ਕਿ ਡਾਂਸਰ ਦੇ ਤੌਰ 'ਤੇ ਆਪਣੀ ਪਹਿਲੀ ਪੇਸ਼ਕਾਰੀ ਦੇਣ ਤੋਂ ਇਕ ਦਿਨ ਪਹਿਲਾਂ ਉਸਨੇ ਪੂਰੇ ਦਿਨ ਵਿਚ ਸਿਰਫ ਇਕ ਟੁਕੜਾ ਪਿੱਜ਼ਾ ਖਾਧਾ ਸੀ। ਰਸਾਲੇ 'ਸਟਾਈਲ' ਮੁਤਾਬਕ 47 ਸਾਲਾ ਅਦਾਕਾਰਾ ਇਸ ਸਮੇਂ ਦੁਨੀਆ ਦੀ ਮਸ਼ਹੂਰ ਕਲਾਕਾਰ ਹੈ, ਪਰ 80 ਦੇ ਦਹਾਕੇ ਦੇ ਅਖੀਰ ਵਿਚ ਉਸ ਨੂੰ ਆਪਣੇ ਕੈਰੀਅਰ ਦੀ ਸ਼ੁਰੂਆਤ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਅਦਾਕਾਰਾ ਨੇ ਮੁਕਾਬਲੇਬਾਜ਼ੀ 'ਤੇ ਆਧਾਰਿਤ ਆਪਣੇ ਨਵੇਂ ਟੀ. ਵੀ. ਸ਼ੋਅ 'ਵਰਲਡ ਆਫ ਡਾਂਸ' ਦੇ ਪ੍ਰਚਾਰ ਮੌਕੇ ਕਿਹਾ ਕਿ ਮੈਂ ਰੋਜ਼ਾਨਾ ਸਿਰਫ ਇਕ ਟੁਕੜਾ ਪਿੱਜ਼ਾ ਖਾਂਦੀ ਸੀ। ਇਸ ਤੋਂ ਇਲਾਵਾ ਮੈਂ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਵੀ ਨਹੀਂ ਖਾਂਦੀ ਸੀ। ਉਸਨੇ ਕਿਹਾ ਕਿ ਮੈਂ ਸ਼ਾਮ ਛੇ ਵਜੇ ਖਾਂਦੀ ਸੀ, ਤਾਂ ਕਿ ਅਗਲੇ ਦਿਨ ਤੱਕ ਇਸ ਨਾਲ ਮੇਰਾ ਕੰਮ ਚਲਦਾ ਰਹੇ। ਉਸਨੇ ਕਿਹਾ ਕਿ ਮੈਂ ਲਗਭਗ ਦੋ ਸਾਲ ਤੱਕ ਅਜਿਹਾ ਕੀਤਾ।

Tags: Jennifer LopezsingerWorld of DanceStyleਜੈਨੀਫਰ ਲੋਪੇਜਗਾਇਕਾਵਰਲਡ ਆਫ ਡਾਂਸ