FacebookTwitterg+Mail

ਜਦੋਂ ਜੈਨੀਫਰ ਲੋਪੇਜ਼ ਤੋਂ ਡਾਇਰੈਕਟਰ ਨੇ ਕਰ ਦਿੱਤੀ ਗੰਦੀ ਫਰਮਾਇਸ਼

jennifer lopez me too campaign
16 March, 2018 07:53:10 PM

ਮੁੰਬਈ (ਬਿਊਰੋ)— ਹਾਲੀਵੁੱਡ ਅਭਿਨੇਤਰੀ ਤੇ ਗਾਇਕਾ ਜੈਨੀਫਰ ਲੋਪੇਜ਼ ਨੇ ਇਕ ਇੰਟਰਵਿਊ ਦੌਰਾਨ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੇ ਬੁਰੇ ਤਜਰਬੇ ਸਾਂਝੇ ਕੀਤੇ। ਜੈਨੀਫਰ ਲੋਪੇਜ਼ ਨੇ ਹਾਰਪਰਸ ਬਾਜ਼ਾਰ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ, 'ਜਦੋਂ ਮੈਂ ਆਪਣੀ ਫਿਲਮ ਦੇ ਡਾਇਰੈਕਟਰ ਨੂੰ ਪਹਿਲੀ ਵਾਰ ਮਿਲੀ ਤਾਂ ਉਸ ਨੇ ਮੈਨੂੰ ਅਰਧ ਨਗਨ ਹੋਣ ਲਈ ਕਿਹਾ। ਮੈਂ ਸਾਫ ਇਨਕਾਰ ਕਰ ਦਿੱਤਾ।'
ਜੈਨੀਫਰ ਨੇ ਕਿਹਾ, 'ਇਹ ਮੇਰੇ ਲਈ ਕਾਫੀ ਡਰਾਵਨਾ ਅਨੁਭਵ ਸੀ। ਜੋ ਕੁਝ ਪਹਿਲੀ ਮੁਲਾਕਾਤ ਦੌਰਾਨ ਮੇਰੇ ਨਾਲ ਹੋਇਆ, ਉਸ ਤੋਂ ਬਾਅਦ ਮੈਂ ਇੰਨੀ ਡਰ ਗਈ ਸੀ ਕਿ ਕਿਸੇ ਨੂੰ ਨਹੀਂ ਦੱਸ ਸਕੀ ਸੀ। ਜਦੋਂ ਮੈਂ ਇਸ 'ਤੇ ਗੱਲ ਕੀਤੀ ਤਾਂ ਮੇਰੀ ਦਿਲ ਦੀ ਧੜਕਨ ਵਧੀ ਹੋਈ ਸੀ। ਇਹ ਮੇਰੀਆਂ ਸ਼ੁਰੂਆਤੀ ਫਿਲਮਾਂ 'ਚੋਂ ਇਕ ਸੀ ਪਰ ਮੇਰੇ ਦਿਮਾਗ 'ਚ ਇਹੀ ਸੀ ਕਿ ਲੋਕਾਂ ਦਾ ਵਿਵਹਾਰ ਠੀਕ ਨਹੀਂ ਹੈ। ਮੈਂ ਦੂਜੇ ਰਸਤੇ 'ਤੇ ਜਾ ਸਕਦੀ ਹਾਂ।'
ਜੈਨੀਫਰ ਲੋਪੇਜ਼ ਨੇ ਡਾਇਰੈਕਟਰ ਦਾ ਨਾਮ ਨਹੀਂ ਦੱਸਿਆ ਹੈ। ਜੈਨੀਫਰ ਲੋਪੇਜ਼ ਨੇ ਇਹ ਗੱਲਾਂ #MeToo ਕੈਂਪੇਨ ਦੇ ਤਹਿਤ ਆਖੀਆਂ। ਲਗਭਗ 100 ਤੋਂ ਵੱਧ ਅਭਿਨੇਤਰੀਆਂ ਇਸ ਕੈਂਪੇਨ ਰਾਹੀਂ ਆਪਣੀ ਹੱਡਬੀਤੀ ਸੁਣਾ ਚੁੱਕੀਆਂ ਹਨ।


Tags: Jennifer Lopez Me Too Hollywood Celebrity

Edited By

Rahul Singh

Rahul Singh is News Editor at Jagbani.