FacebookTwitterg+Mail

'ਬੇਹੱਦ' ਦਾ ਇਕ ਸਾਲ ਪੂਰਾ ਹੋਣ 'ਤੇ ਭਾਵੁਕ ਹੋਈ ਜੈਨੀਫਰ, ਸ਼ੇਅਰ ਕੀਤੀ ਪੋਸਟ

jennifer winget
12 October, 2017 07:41:51 PM

ਮੁੰਬਈ (ਬਿਊਰੋ)— ਸੋਨੀ ਟੀ. ਵੀ. ਦੇ ਮਸ਼ਹੂਰ ਸ਼ੋਅ 'ਬੇਹੱਦ' ਨੂੰ ਇਕ ਸਾਲ ਪੂਰਾ ਹੋ ਚੁੱਕਿਆ ਹੈ। ਇਸ ਸ਼ੋਅ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ੋਅ 'ਚ ਜੈਨੀਫਰ ਵਿੰਗੇਟ ਨੇ ਅਹਿਮ ਕਿਰਦਾਰ ਨਿਭਾਇਆ ਹੈ। ਇਸ ਸ਼ੋਅ ਰਾਹੀ ਲੋਕਾਂ ਨੂੰ ਇਕ ਅਜਿਹੀ ਪ੍ਰੇਮ ਕਹਾਣੀ ਦਿਖਾਈ ਗਈ ਹੈ। ਜੈਨੀਫਰ ਨੇ ਇਸ ਸ਼ੋਅ 'ਚ ਪ੍ਰੇਮ ਕਹਾਣੀ ਦੀ ਪ੍ਰੇਮਿਕਾ ਮਾਇਆ ਦੇ ਕਿਰਦਾਰ ਨੂੰ ਨਿਭਾਇਆ ਹੈ। ਮਾਇਆ ਆਪਣੇ ਪਿਆਰ ਅਰਜੁਨ ਨੂੰ ਇੰਨਾ ਪਿਆਰ ਕਰਦੀ ਹੈ ਕਿ ਉਹ ਉਸਨੂੰ ਪਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ।


ਦੱਸਣਯੋਗ ਹੈ ਕਿ ਇਸ ਸ਼ੋਅ ਦਾ ਇਕ ਸਾਲ ਪੂਰਾ ਹੋਣ 'ਤੇ ਜੈਨੀਫਰ ਭਾਵੂਕ ਹੋ ਗਈ ਅਤੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਨੂੰ ਜ਼ਿਕਰ ਕੀਤਾ ਹੈ। ਜੈਨੀਫਰ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਮਾਇਆ ਦਾ ਕਿਰਦਾਰ ਮੇਰੇ ਕਰੀਅਰ ਲਈ ਬੇਂਚਮਾਰਕ ਬਣ ਗਿਆ ਹੈ ਅਤੇ ਇਸ ਦੀ ਵਜ੍ਹਾ ਨਾਲ ਇਹ ਸਾਲ ਕਾਫੀ ਖੂਬਸੂਰਤ ਬਣਿਆ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਲਈ ਕਿੰਨਾ ਕੁਝ ਹੈ''। ਤੁਹਾਨੂੰ ਦੱਸ ਦੇਈਏ ਸ਼ੋਅ 'ਚ ਜੈਨੀਫਰ ਤੋਂ ਇਲਾਵਾ ਕੁਸ਼ਾਲ ਟੰਡਨ ਅਤੇ ਅਨੇਰੀ ਵਜਾਨੀ ਵੀ ਅਹਿਮ ਕਿਰਦਾਰ 'ਚ ਨਜ਼ਰ ਆਉਂਦੇ ਹਨ।


Tags: Jennifer Winget Beyhadh Twitter imotional TV Show TV Actress