FacebookTwitterg+Mail

ਆਟਾ ਗੁੰਨ੍ਹਣ ਨੂੰ ਗੰਦਾ ਕੰਮ ਆਖ ਕੇ ਫਸੀ ਜੈਨੀਫਰ, ਭੱਦੇ ਕੁਮੈਂਟਸ ਕਰਕੇ ਲੋਕਾਂ ਨੇ ਦਿੱਤੀ ਨਸੀਹਤ

jennifer winget
09 June, 2018 02:18:06 PM

ਮੁੰਬਈ(ਬਿਊਰੋ)— ਟੀ. ਵੀ. ਦੇ ਫੇਮਸ ਸ਼ੋਅ 'ਬੇਪਨਾਹ' ਦੀ ਐਕਟਰਸ ਜੈਨੀਫਰ ਵਿੰਗੇਟ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਟ੍ਰੋਲ ਹੋ ਗਈ। ਖੂਬਸੂਰਤ ਜੈਨੀਫਰ ਨੇ ਸੋਸ਼ਲ ਮੀਡੀਆ 'ਤੇ ਆਟਾ ਗੁੰਨ੍ਹਣ ਨੂੰ ਗੰਦਾ ਕੰਮ ਕਿਹਾ ਹੈ। ਜੈਨੀਫਰ ਨੇ ਇਹ ਪੋਸਟ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਲੋਕਾਂ ਨੂੰ ਤਸਵੀਰ ਤੋਂ ਕੋਈ ਪ੍ਰੋਬਲਮ ਨਹੀਂ ਸਗੋਂ ਤਸਵੀਰ ਨੂੰ ਦਿੱਤੇ ਕੈਪਸ਼ਨ ਤੋਂ ਹੈ। ਜੈਨੀਫਰ ਦੀ ਇਹ ਤਸਵੀਰ ਵੀ ਕਾਫੀ ਖੂਬਸੂਰਤ ਹੈ ਪਰ ਉਸ ਦੇ ਇਸ ਪੋਸਟ ਨੂੰ ਦਿੱਤੇ ਕੈਪਸ਼ਨ ਕਰਕੇ ਹੀ ਜੈਨੀਫਰ ਨੂੰ ਟਰੋਲ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਸਿਰਫ ਇਕ ਦਿਨ 'ਚ 6 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
Punjabi Bollywood Tadka
ਜੈਨੀਫਰ ਨੇ ਆਪਣੇ ਇਸ ਪੋਸਟ 'ਚ ਲਿਖਿਆ, ''ਇਸ ਕੰਮ ਨੂੰ ਜੇਬਾਂ 'ਚ ਹੱਥ ਪਾ ਕੇ ਨਹੀਂ ਕੀਤਾ ਜਾ ਸਕਦਾ। ਕੁਝ ਕੰਮਾਂ ਨੂੰ ਪੂਰਾ ਕਰਨ ਲਈ ਹੱਥ ਗੰਦੇ ਕਰਨੇ ਹੀ ਪੈਂਦੇ ਹਨ।'' ਜੈਨੀਫਰ ਦਾ ਇਹ ਲਿਖ ਕੇ ਪੋਸਟ ਕਰਨ ਦੀ ਦੇਰ ਸੀ ਕਿ ਲੋਕਾਂ ਦਾ ਗੁੱਸਾ ਉਸ 'ਤੇ ਫੁੱਟ ਪਿਆ, ਜਿੱਥੇ ਇਕ ਪਾਸੇ ਜੈਨੀਫਰ ਇਸ ਨੂੰ ਲੈ ਕੇ ਟਰੋਲ ਹੋ ਰਹੀ ਹੈ, ਉੱਥੇ ਹੀ ਕੁਝ ਫੈਨਸ ਜੈਨੀਫਰ ਦੀ ਸਪੋਰਟ 'ਚ ਵੀ ਹਨ, ਜਿੱਥੇ ਉਨ੍ਹਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੈਨੀਫਰ ਨੇ ਇੱਥੇ ਸਿਰਫ ਇਕ ਫੇਜ਼ ਦੀ ਗੱਲ ਕੀਤੀ ਹੈ ਪਰ ਗੁੱਸੇ 'ਚ ਭਰੇ ਲੋਕਾਂ ਨੇ ਕਿਹਾ, ''ਡਰਟੀ ਹੈਂਡਸ ਦਾ ਕੀ ਮਤਲਬ? ਕਿਹੜਾ ਗੋਬਰ ਲੱਗਿਆ ਹੈ।''
Punjabi Bollywood Tadka
ਦੱਸਣਯੋਗ ਹੈ ਕਿ ਜੈਨੀਫਰ 'ਬੇਪਨਾਹ' ਸੀਰੀਅਲ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਜੈਨੀਫਰ ਦਾ ਦੂਜਾ ਸ਼ੋਅ 'ਸਿਲਸਿਲਾ ਬਦਲਤੇ ਰਿਸ਼ਤੋਂ ਕਾ' ਵੀ ਸ਼ੁਰੂ ਹੋ ਗਿਆ ਹੈ। 


Tags: Jennifer WingetBepannaahInstagramKkusumShaka Laka Boom BoomBeyhadhTeri Meri Love Stories

Edited By

Sunita

Sunita is News Editor at Jagbani.