FacebookTwitterg+Mail

'ਯਾਰੀ ਜੱਟੀ ਦੀ' ਨਾਲ ਪਛਾਣ ਬਣਾਉਣ ਵਾਲੀ ਜੈਨੀ ਜੋਹਲ ਨੂੰ ਜਨਮਦਿਨ ਦੀਆਂ ਮੁਬਾਰਕਾਂ

    1/6
18 April, 2017 11:34:37 AM
ਜਲੰਧਰ— ਖੂਬਸੂਰਤ ਅਤੇ ਮਖਮਲੀ ਅਵਾਜ ਦੀ ਗਾਇਕਾ ਜੈਨੀ ਜੋਹਲ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 18 ਅਪ੍ਰੈਲ, 1993 'ਚ ਜਲੰਧਰ ਵਿਖੇ ਪੰਜਾਬ 'ਚ ਹੋਇਆ। ਇਸ ਗਾਇਕਾ ਨੇ ਥੋੜੇ ਹੀ ਸਮੇਂ 'ਚ ਇਕ ਤੋਂ ਬਾਅਦ ਇਕ ਹਿੱਟ ਗੀਤ ਪੇਸ਼ ਕਰਕੇ ਗਾਇਕੀ ਦੇ ਖੇਤਰ 'ਚ ਆਪਣੀ ਵੱਖਰੀ ਪਛਾਣ ਬਣਾਈ। ਉਸ ਨੂੰ 'ਯਾਰੀ ਜੱਟੀ ਦੀ' ਗੀਤ ਨਾਲ ਮਸ਼ਹੂਰ ਹੋਈ। ਇਹ ਗੀਤ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ 'ਨਰਮਾ' ਜੋ ਇਕ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਪੰਜਾਬੀ ਗਾਇਕੀ ਦੇ ਖੇਤਰ 'ਚ ਲਿਆਉਣ ਵਾਲੇ ਬੰਟੀ ਬੈਂਸ ਦਾ ਬਹੁਤ ਸਹਿਯੋਗ ਰਿਹਾ।
ਉਸ ਨੇ ਬਹੁਤ ਸਾਰੇ ਹਿੱਟ ਗੀਤ ਗਾਏ ਜਿਵੇਂ 'ਹੂਟਰ', 'ਮੁਟਿਆਰ ਜੱਟ ਦੀ', 'ਦੋਵੇਂ ਨੈਨ' ਅਤੇ ਪਿੱਛੇ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਰਕਾਨ', ਜਿਸ ਨੂੰ ਸਪੀਡ ਰਿਕਾਰਡ ਅਤੇ ਬੰਟੀ ਬੈਂਸ ਵਲੋਂ ਪੇਸ਼ ਕੀਤਾ ਗਿਆ। ਇਸ ਗੀਤ ਨੂੰ ਸੰਗੀਤ 'ਦੇਸੀ ਕਰਿਊ' ਨੇ ਦਿੱਤਾ,ਜੋ ਕਾਫੀ ਹਿੱਟ ਰਿਹਾ।

Tags: Jenny JohalbirthdayYaari Jatti Disingerਜੈਨੀ ਜੋਹਲਜਨਮਦਿਨਯਾਰੀ ਜੱਟੀ ਦੀਗਾਇਕਾ