FacebookTwitterg+Mail

ਜੈਸਿਕਾ ਬੀਲ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ ਜਸਟਿਨ ਟਿੰਬਰਲੇਕ

jessica biel biggest fan
16 January, 2018 04:22:32 PM

ਲੰਡਨ(ਬਿਊਰੋ)— ਅਦਾਕਾਰਾ ਜੈਸਿਕਾ ਬੀਲ ਦਾ ਕਹਿਣਾ ਹੈ ਕਿ ਉਸ ਦੇ ਪਤੀ ਅਤੇ ਸੰਗੀਤਕਾਰ ਜਸਟਿਨ ਟਿੰਬਰਲੇਕ ਉਸ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ। ਕੰਟੈਕਟ ਮਿਊਜ਼ਿਕ ਦੀ ਖਬਰ ਮੁਤਾਬਕ 'ਦਿ ਸਿਨਰ' ਦੀ ਅਦਾਕਾਰਾ ਦਾ ਕਹਿਣਾ ਹੈ ਕਿ ਟਿੰਬਰਲੇਕ ਕਰੀਅਰ ਨੂੰ ਲੈ ਕੇ ਲਏ ਉਸ ਦੇ ਫੈਸਲਿਆਂ ਤੋਂ ਹਮੇਸ਼ਾ ਖੁਸ਼ ਰਹਿੰਦੇ ਹਨ।
ਜੈਸਿਕਾ ਨੇ ਕਿਹਾ ਕਿ ਜਸਟਿਨ ਮੇਰੇ ਲਈ ਬਹੁਤ ਖੁਸ਼ ਹਨ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਉਹ ਮੇਰੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ। ਸਾਡੀਆਂ ਕਦਰਾਂ-ਕੀਮਤਾਂ ਇਕੋ ਜਿਹੀਆਂ ਹਨ ਅਤੇ ਅਸੀਂ ਈਮਾਨਦਾਰੀ ਤੇ ਸੱਚਾਈ 'ਤੇ ਭਰੋਸਾ ਰੱਖਦੇ ਹਾਂ।


Tags: Jessica BielJustin TimberlakeHollywood Celebrityਜੈਸਿਕਾ ਬੀਲ

Edited By

Sunita

Sunita is News Editor at Jagbani.