FacebookTwitterg+Mail

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਖਤਮ ਹੋਈਆਂ ਦੂਰੀਆਂ, ਅਰਜੁਨ ਕਪੂਰ ਨੂੰ ਮਿਲਣ ਪੁੱਜੀਆਂ ਭੈਣਾਂ

jhanvi kapoor khushi kapoor meet arjun kapoor
17 March, 2018 01:20:15 PM

ਮੁੰਬਈ(ਬਿਊਰੋ)— ਸ਼੍ਰੀਦੇਵੀ ਦੀਆਂ ਬੇਟੀਆਂ ਜਾਹਨਵੀ ਤੇ ਖੁਸ਼ੀ ਕਪੂਰ ਪਹਿਲੀ ਵਾਰ ਆਪਣੇ ਮਤਰੇਏ ਭਰਾ ਅਰਜੁਨ ਕਪੂਰ ਦੇ ਘਰ ਪੁੱਜੀਆਂ। ਉਨ੍ਹਾਂ ਨਾਲ ਪਿਤਾ ਬੋਨੀ ਕਪੂਰ ਤੇ ਪਤਨੀ ਅੰਤਰਾ ਮੋਤੀਵਾਲਾ ਨਾਲ ਮੋਹਿਤ ਮਰਵਾਹ ਵੀ ਸਨ।

Punjabi Bollywood Tadka

ਜਾਣਕਾਰੀ ਮੁਤਾਬਕ ਅਰਜੁਨ ਕਪੂਰ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਉਹ ਸ਼ੂਟਿੰਗ ਤੋਂ ਸਮਾਂ ਕੱਢ ਕੇ ਹਾਲ ਹੀ 'ਚ ਮੁੰਬਈ ਪਹੁੰਚੇ ਸਨ।

Punjabi Bollywood Tadka

ਅਰਜੁਨ ਦੇ ਘਰ ਵਾਪਸ ਆਉਣ ਦੀ ਖਬਰ ਤੋਂ ਬਾਅਦ ਪਿਤਾ ਬੋਨੀ ਦੋਹਾਂ ਬੇਟੀਆਂ ਨਾਲ ਬੇਟੇ ਨੂੰ ਮਿਲਣ ਪਹੁੰਚੇ।

Punjabi Bollywood Tadka

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਅਰਜੁਨ ਕਪੂਰ ਸਾਰੀ ਨਾਰਾਜ਼ਗੀ ਭੁਲਾ ਕੇ ਆਪਣੀ ਮਤਰੇਈਆਂ ਭੈਣਾਂ ਨੂੰ ਸੁਪੋਰਟ ਕਰ ਰਹੇ ਹਨ। ਇੰਨਾ ਹੀ ਨਹੀਂ ਸ਼੍ਰੀਦੇਵੀ ਦੀ ਮੌਤ ਦੀ ਖਬਰ ਸੁਣ ਕੇ ਉਹ ਸ਼ੂਟਿੰਗ ਛੱਡ ਕੇ ਮੁੰਬਈ ਪਹੁੰਚੇ ਗਏ ਸਨ।

Punjabi Bollywood Tadka

ਇਸ ਦੁੱਖ ਦੇ ਸਮੇਂ 'ਚ ਉਨ੍ਹਾਂ ਨੇ ਜਾਹਨਵੀ ਤੇ ਖੁਸ਼ੀ ਨੂੰ ਸਹਾਰਾ ਦਿੱਤਾ ਸੀ। ਅਰਜੁਨ ਹੀ ਨਹੀਂ ਉਨ੍ਹਾਂ ਦੀ ਭੈਣ ਅੰਸ਼ੁਲਾ ਵੀ ਜਾਹਨਵੀ-ਖੁਸ਼ੀ ਨੂੰ ਪੂਰਾ ਸੁਪੋਰਟ ਕਰ ਰਹੀ ਹੈ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਅਰਜੂਨ-ਅੰਸ਼ੁਲਾ ਪਿਤਾ ਬੋਨੀ ਕਪੂਰ ਦੇ ਘਰ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਉਹ ਪਿਤਾ ਬੋਨੀ ਕਪੂਰ ਅਤੇ ਦੋਹਾਂ ਭੈਣਾਂ ਨੂੰ ਇੱਕਲੇ ਨਹੀਂ ਛੱਡਣਾ ਚਾਹੁੰਦੇ।

Punjabi Bollywood Tadka

ਜ਼ਿਕਰਯੋਗ ਹੈ ਕਿ ਜਦੋਂ ਤੋਂ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਵਿਆਹ ਕੀਤਾ ਸੀ, ਅਰਜੁਨ ਆਪਣੀ ਭੈਣ ਨਾਲ ਵੱਖਰੇ ਰਹਿ ਰਹੇ ਹਨ।

Punjabi Bollywood Tadka

Punjabi Bollywood Tadka


Tags: SrideviArjun KapoorJhanvi Kapoor Khushi KapoorBoney Kapoorਸ਼੍ਰੀਦੇਵੀ ਜਾਹਨਵੀ ਕਪੂਰ

Edited By

Chanda Verma

Chanda Verma is News Editor at Jagbani.