FacebookTwitterg+Mail

ਕੀ ਜਾਹਨਵੀ ਨੇ ਕੀਤਾ ਸੀ ਰਣਬੀਰ ਦਾ ਪਿੱਛਾ? ਮਾਂ ਨੇ ਚੁੱਪੀ ਤੋੜਦਿਆਂ ਦੱਸਿਆ ਇਹ ਸੱਚ

jhanvi kapoor ranbir kapoor
25 June, 2017 07:59:34 PM

ਮੁੰਬਈ— ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੇ ਅਜੇ ਬਾਲੀਵੁੱਡ 'ਚ ਕਦਮ ਰੱਖਣਾ ਹੈ ਪਰ ਅਭਿਨੇਤਰੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਪਣੀ ਬੇਟੀ ਨੂੰ ਅਦਾਕਾਰਾ ਹੋਣ ਦੇ ਫਾਇਦੇ ਤੇ ਨੁਕਸਾਨ ਦੱਸ ਚੁੱਕੀ ਹੈ। ਅਭਿਨੇਤਰੀ ਨੇ ਕਿਹਾ ਕਿ ਮੀਡੀਆ 'ਚ ਜਾਹਨਵੀ ਦੀ ਨਿੱਜੀ ਜ਼ਿੰਦਗੀ ਬਾਰੇ ਮੀਡੀਆ 'ਚ ਜੋ ਲਿਖਿਆ ਗਿਆ, ਉਸ ਨਾਲ ਉਹ ਸ਼ੁਰੂ 'ਚ ਪ੍ਰਭਾਵਿਤ ਹੋਈ ਸੀ। ਹਾਲ ਹੀ 'ਚ ਖਬਰਾਂ ਸਨ ਕਿ ਇਕ ਪਾਰਟੀ 'ਚ ਜਾਹਨਵੀ ਕਪੂਰ ਨੇ ਰਣਬੀਰ ਕਪੂਰ ਦਾ ਪਿੱਛਾ ਕੀਤਾ ਹੈ। ਸ਼੍ਰੀਦੇਵੀ ਨੇ ਇਸ ਤਰ੍ਹਾਂ ਦੀਆਂ ਖਬਰਾਂ 'ਤੇ ਮੁੰਬਈ ਮਿਰਰ ਨਾਲ ਗੱਲਬਾਤ ਕਰਦਿਆਂ ਕਿਹਾ, 'ਇਸ ਤਰ੍ਹਾਂ ਦੀਆਂ ਖਬਰਾਂ ਤੋਂ ਜਾਹਨਵੀ ਬਹੁਤ ਪ੍ਰੇਸ਼ਾਨ ਹੋ ਗਈ ਹੈ ਤੇ ਇਸ ਤਰ੍ਹਾਂ ਦੀਆਂ ਖਬਰਾਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ।'
ਸ਼੍ਰੀਦੇਵੀ ਕਪੂਰ ਨੇ ਕਿਹਾ, 'ਜਾਹਨਵੀ ਨੇ ਮੈਨੂੰ ਦੱਸਿਆ ਕਿ ਉਹ ਇਸ ਪਾਰਟੀ 'ਚ ਗੌਰੀ ਆਂਟੀ (ਗੌਰੀ ਸ਼ਿੰਦੇ, 'ਇੰਗਲਿਸ਼ ਵਿੰਗਲਿਸ਼' ਦੀ ਡਾਇਰੈਕਟਰ) ਨਾਲ ਸੀ।' ਇਸ ਖਬਰ 'ਤੇ ਮੈਂ ਜਾਹਨਵੀ ਨੂੰ ਕਿਹਾ, 'ਸਾਡੀ ਦੁਨੀਆ 'ਚ ਤੇਰਾ ਸੁਆਗਤ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਲਈ ਤੂੰ ਤਿਆਰ ਰਹਿ।'


Tags: Jhanvi Kapoor Ranbir Kapoor Sridevi Daughter ਸ਼੍ਰੀਦੇਵੀ ਜਾਹਨਵੀ ਕਪੂਰ ਰਣਬੀਰ ਕਪੂਰ