FacebookTwitterg+Mail

ਚੀਨੀ ਅਭਿਨੇਤਰੀ ਝੂ ਝੂ ਭਾਰਤ 'ਚ 'ਟਿਊਬਲਾਈਟ' ਦਾ ਕਰੇਗੀ ਪ੍ਰਚਾਰ

jhu jhu salman khan
28 May, 2017 10:28:37 PM

ਮੁੰਬਈ— ਚੀਨੀ ਅਭਿਨੇਤਰੀ ਝੂ ਝੂ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਟਿਊਬਲਾਈਟ' ਦੇ ਪ੍ਰਚਾਰ ਲਈ ਭਾਰਤ ਆਵੇਗੀ। ਕਬੀਰ ਖਾਨ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਸਲਮਾਨ ਖਾਨ ਦੇ ਨਾਲ ਝੂ ਝੂ ਖਾਸ ਭੂਮਿਕਾ 'ਚ ਹੈ।
ਕਬੀਰ ਨੇ ਦੱਸਿਆ ਕਿ ਝੂ ਝੂ ਨੇ ਇਸ ਫਿਲਮ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਫਿਲਮ ਦੇ ਪ੍ਰਚਾਰ ਲਈ ਭਾਰਤ ਆ ਰਹੀ ਹੈ ਪਰ ਹਾਲੇ ਇਸ ਦਾ ਪੂਰੀ ਤਰ੍ਹਾਂ ਕੋਈ ਪ੍ਰੋਗਰਾਮ ਨਹੀਂ ਬਣਿਆ ਹੈ। 'ਪੀਕੇ' ਤੇ 'ਦੰਗਲ' ਵਰਗੀਆਂ ਫਿਲਮਾਂ ਦੇ ਚੀਨ 'ਚ ਚੰਗਾ ਵਪਾਰ ਕਰਨ ਦੇ ਨਾਲ 'ਟਿਊਬਲਾਈਟ' ਦੇ ਨਿਰਮਾਤਾ ਵੀ ਇਸ ਫਿਲਮ ਨੂੰ ਉਥੇ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।


Tags: Jhu Jhu Salman Khan Kabir Khan Tubelight ਝੂ ਝੂ ਟਿਊਬਲਾਈਟ ਕਬੀਰ ਖਾਨ ਸਲਮਾਨ ਖਾਨ