FacebookTwitterg+Mail

ਵਿਆਹ ਤੋਂ ਪਹਿਲਾਂ ਹੀ ਭੱਜ ਗਈ ਜਿੰਮੀ ਸ਼ੇਰਗਿੱਲ ਦੀ ਲਾੜੀ

jimmy shergill
10 December, 2016 10:08:01 AM
ਮੁੰਬਈ— ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ 'ਚ ਵੀ ਆਪਣਾ ਨਾਂ ਰੋਸ਼ਨ ਕਰਨ ਵਾਲਾ ਅਭਿਨੇਤਾ ਜਿੰਮੀ ਸ਼ੇਰਗਿੱਲ ਛੋਟੇ ਪਰਦੇ 'ਤੇ ਨਜ਼ਰ ਆਵੇਗਾ। ਟੀ. ਵੀ. ਸੀਰੀਅਲ 'ਭਾਬੀ ਜੀ ਘਰ ਪਰ ਹੈ' ਵੀਕੇਂਡ ਸਪੈਸ਼ਲ ਦਾ ਅਗਲਾ ਐਪੀਸੋਡ ਜਿੰਮੀ ਦੀ ਜ਼ਿੰਦਗੀ 'ਤੇ ਹੋਣ ਵਾਲਾ ਹੈ। ਇਸ ਵੀਕੇਂਡ ਸ਼ੋਅ 'ਚ ਇਕ ਖਾਸ ਕਹਾਣੀ ਦਿਖਾਈ ਜਾਵੇਗੀ, ਜਿਸ 'ਚ ਦਰਸ਼ਕ ਬਾਲੀਵੁੱਡ ਦੀ ਮਸ਼ਹੂਰ ਫਿਲਮ 'ਤਨੂ ਵੈਡਸ ਮਨੂ' ਦੀ ਝਲਕ ਦੇਖਣਗੇ। ਦੱਸਿਆ ਜਾ ਰਿਹਾ ਹੈ ਕਿ ਆਸਿਫ ਸ਼ੇਖ ਇਕ ਮੈਰਿਜ ਬਿਊਰੋ ਖੋਲ ਰਿਹਾ ਹੈ, ਜਿਥੇ ਜਿੰਮੀ ਆਪਣੀ ਦੁਲਹਨ ਦੀ ਤਲਾਸ਼ 'ਚ ਆਉਂਦਾ ਹੈ। ਇਸ ਸ਼ੋਅ 'ਚ ਜਿੰਮੀ 'ਤਨੂ ਵੈਂਡਸ ਮਨੂ' ਦੇ ਅਵਸਥੀ ਜੀ ਦੇ ਕਿਰਦਾਰ ਦੀ ਝਲਕ ਦਿਖਾਵੇਗਾ। ਜਿੰਮੀ ਲਈ ਵੱਡੀ ਸਮੱਸਿਆ ਇਹ ਹੈ ਕਿ ਉਹ ਜਿਸ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਉਹ ਵਿਆਹ ਵਾਲੇ ਦਿਨ ਭੱਜ ਜਾਂਦੀ ਹੈ। ਵਿਭੂਤੀ ਉਸ ਦੀ ਮਦਦ ਕਰਨ ਲਈ ਅੱਗੇ ਆਉਂਦਾ ਹੈ ਪਰ ਉਹ ਆਪ ਹੀ ਮੁਸ਼ਕਿਲ 'ਚ ਫਸ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਜਿੰਮੀ ਨੇ ਆਪਣੇ ਲਈ ਜੋ ਦੁਲਹਨ ਚੁਣੀ ਹੈ, ਉਹ ਆਪਣੇ ਪ੍ਰੇਮੀ ਨਾਲ ਭੱਜ ਜਾਂਦੀ ਹੈ। ਇਹ ਸਾਰਾ ਡਰਾਮਾ ਕਾਫੀ ਮਜੇਦਾਰ ਹੋਣ ਵਾਲਾ ਹੈ। ਵਿਭੂਤੀ ਦੀਆਂ ਮੁਸ਼ਕਿਲਾਂ ਇਨ੍ਹੀਆਂ ਜ਼ਿਆਦਾ ਵੱਧ ਜਾਣਗੀਆਂ ਕਿ ਉਹ ਆਪ ਆਪਣੀ ਪਤਨੀ ਅਨੀਤਾ ਨੂੰ ਵੀ ਮੁਸ਼ਕਿਲ 'ਚ ਪਾ ਦੇਵੇਗਾ। ਐਂਡ ਟੀ. ਵੀ. ਦੇ ਸ਼ੋਅ 'ਭਾਬੀ ਜੀ ਘਰ ਪਰ ਹੈ' 'ਚ ਵਿਭੂਤੀ ਦਾ ਕਿਰਦਾਰ ਨਿਭਾਅ ਰਿਹਾ ਆਫਿਸ ਸ਼ੇਖ ਨੇ ਇਸ ਬਾਰੇ 'ਚ ਕਿਹਾ, ''ਜਿੰਮੀ ਸ਼ੇਰਗਿੱਲ ਨਾਲ ਸ਼ੂਟਿੰਗ ਕਰ ਕੇ ਕਾਫੀ ਮਜਾ ਆਇਆ। ਉਹ ਅਦਭੁਤ ਕਲਾਕਾਰ ਹੈ ਅਤੇ ਅਸੀਂ ਸ਼ੋਅ ਦੀ ਸ਼ੂਟਿੰਗ ਦੌਰਾਨ ਕਾਫੀ ਮਸਤੀ ਕੀਤੀ। ਜਿੰਮੀ ਇਸ ਸ਼ੋਅ 'ਚ ਅਵਸਥੀ ਜੀ ਦਾ ਕਿਰਦਾਰ ਨਿਭਾਅ ਰਿਹਾ ਹੈ। ਇਹ ਇਕ ਕਾਮਿਕਸ ਐਪੀਸੋਡ ਹੋਣ ਵਾਲਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਦਰਸ਼ਕਾਂ ਨੂੰ ਇਹ ਐਪੀਸੋਡ ਕਾਫੀ ਪਸੰਦ ਆਵੇਗਾ।''

Tags: ਜਿੰਮੀ ਸ਼ੇਰਗਿੱਲਵੀਕੇਂਡ ਸਪੈਸ਼ਲਐਪੀਸੋਡJimmy Shergill Weekend Specialepisodes