ਜਲੰਧਰ— ਭਾਵੇਂ ਬਾਲੀਵੁੱਡ ਹੋਵੇ ਜਾਂ ਪਾਲੀਵੁੱਡ ਜਿੰਮੀ ਸ਼ੇਰਗਿੱਲ ਨੇ ਦੋਵਾਂ ਇੰਡਸਟਰੀਆਂ 'ਚ ਬੇਮਿਸਾਲ ਫਿਲਮਾਂ ਕੀਤੀਆਂ ਹਨ। 22 ਜੁਲਾਈ ਨੂੰ ਜਿੰਮੀ ਸ਼ੇਰਗਿੱਲ ਦੀ ਇਰਫਾਨ ਖਾਨ ਨਾਲ 'ਮਦਾਰੀ' ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਜਿੰਮੀ ਕਪਿਲ ਸ਼ਰਮਾ ਦੇ ਸ਼ੋਅ 'ਤੇ ਵੀ ਹਾਲ ਹੀ 'ਚ ਨਜ਼ਰ ਆਏ। ਜਿੰਮੀ ਦੀ ਨਿੱਜੀ ਜ਼ਿੰਦਗੀ ਬਾਰੇ ਉਸ ਦੇ ਫੈਨਜ਼ ਘੱਟ ਹੀ ਜਾਣਦੇ ਹਨ ਕਿਉਂਕਿ ਜਿੰਮੀ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲਬਾਤ ਨੈਸ਼ਨਲ ਟੀ. ਵੀ. 'ਤੇ ਨਹੀਂ ਕਰਦੇ।
ਕੁਝ ਤਸਵੀਰਾਂ ਜਿੰਮੀ ਦੇ ਪਰਿਵਾਰ ਦੀਆਂ ਸਾਹਮਣੇ ਆਈਆਂ ਹਨ, ਜੋ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ਤਸਵੀਰਾਂ 'ਚ ਜਿੰਮੀ ਦੀ ਖੂਬਸੂਰਤ ਪਤਨੀ ਪ੍ਰਿਅੰਕਾ ਤੇ ਉਨ੍ਹਾਂ ਦਾ ਬੇਟਾ ਵੀਰ ਨਜ਼ਰ ਆ ਰਿਹਾ ਹੈ। ਲੰਮੇ ਸਮੇਂ ਤਕ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਜਿੰਮੀ ਨੇ 2001 'ਚ ਪ੍ਰਿਅੰਕਾ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਉਨ੍ਹਾਂ ਨੂੰ ਇਕ ਬੇਟਾ ਹੈ। ਜਿੰਮੀ ਦਾ ਬੇਟਾ ਵੀਰ ਵੀ ਉਸ ਵਾਂਗ ਬੇਹੱਦ ਕਿਊਟ ਹੈ।