FacebookTwitterg+Mail

8 ਸਾਲ ਦੀ ਜੀਆ ਠਾਕੁਰ ਬਣੀ 'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰ ਸੀਜ਼ਨ 4' ਦੀ ਜੇਤੂ

jiya thakur
18 June, 2018 03:15:24 PM

ਮੁੰਬਈ (ਬਿਊਰੋ)— ਹੈਦਰਾਬਾਦ ਦੀ ਜੀਆ ਠਾਕੁਰ ਨੇ 'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰ ਸੀਜ਼ਨ 4' ਦਾ ਖਿਤਾਬ ਜਿੱਤਿਆ ਹੈ। 8 ਸਾਲ ਦੀ ਜੀਆ ਨੇ ਫਿਨਾਲੇ ਲਈ ਬਹੁਤ ਮਿਹਨਤ ਕੀਤੀ ਸੀ। ਉਨ੍ਹਾਂ ਨੂੰ ਇਨਾਮ ਦੇ ਤੌਰ 'ਤੇ 5 ਲੱਖ ਰੁਪਏ ਅਤੇ ਟਰਾਫੀ ਮਿਲੀ। ਫਿਨਾਲੇ ਵਿਚ ਜੀਆ ਨਾਲ ਏ.ਪੀ. ਰਾਕਰਸ, ਮਾਨ ਅਮਿਤ, ਉਰਵਾ ਭਵਸਾਰ ਅਤੇ ਤਮਨ ਗਮਨੁ ਵੀ ਸਨ। ਵੈਸ਼ਣਵੀ 'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰ ਸੀਜ਼ਨ 1' ਦੀ ਮੁਕਾਬਲੇਬਾਜ਼ ਸੀ।
Punjabi Bollywood Tadka
ਫਿਨਾਲੇ ਵਿਚ ਉਰਵਾ ਭਾਸਕਰ ਅਤੇ ਤਮਨ ਗਮਨੁ ਨੂੰ ਫਰਸਟ ਅਤੇ ਸੈਕੇਂਡ ਰਨਰਅੱਪ ਦਾ ਖਿਤਾਬ ਮਿਲਿਆ। ਫਿਨਾਲੇ ਨੂੰ ਜੈ ਭਾਨੂਸ਼ਾਲੀ ਅਤੇ ਸ਼ਾਂਤਨੂੰ ਮਹੇਸ਼ਵਰੀ ਨੇ ਹੋਸਟ ਕੀਤਾ ਸੀ। 'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰ ਸੀਜ਼ਨ 4' ਨੂੰ ਚਿਤਰਾਂਗਦਾ ਸਿੰਘ, ਡਾਇਰੈਕਟਰ ਸਿਧਾਰਥ ਆਨੰਦ ਅਤੇ ਕੋਰੀਓਗਰਾਫਰ ਮਰਜੀ ਜੱਜ ਕਰਦੇ ਸਨ ਪਰ ਬਾਅਦ ਵਿਚ ਚਿਤਰਾਂਗਦਾ ਨੂੰ ਕੋਰੀਓਗਰਾਫਰ-ਡਾਇਰੈਕਟਰ ਫਰਾਹ ਖਾਨ ਨੇ ਰਿਪਲੇਸ ਕਰ ਦਿੱਤਾ ਸੀ।
Punjabi Bollywood Tadka
ਮਾਧੁਰੀ ਨੇ ਕਿਹਾ 'ਛੋਟੀ ਮਾਧੁਰੀ'
'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰ ਸੀਜ਼ਨ 4' ਦਾ ਖਿਤਾਬ ਜਿੱਤਣ ਤੋਂ ਬਾਅਦ ਜੀਆ ਨੇ ਕਿਹਾ,''ਡੀ.ਆਈ.ਡੀ. ਲਿਟਿਲ ਮਾਸਟਰ ਉਨ੍ਹਾਂ ਲਈ ਸਿੱਖਣ ਦਾ ਬਹੁਤ ਵੱਡਾ ਰਾਹ ਰਿਹਾ। ਉਨ੍ਹਾਂ ਨੇ ਡਾਂਸ ਅਤੇ ਆਪਣੇ ਬਾਰੇ 'ਚ ਬਹੁਤ ਕੁਝ ਸਿੱਖਿਆ।'' ਜੀਆ ਨੇ ਇਹ ਵੀ ਕਿਹਾ ਕਿ ਮਾਧੁਰੀ ਦਿਕਸ਼ਿਤ ਨੇ ਜਦੋਂ ਉਨ੍ਹਾਂ ਨੂੰ ਛੋਟੀ ਮਾਧੁਰੀ ਕਿਹਾ ਤਾਂ ਇਹ ਉਨ੍ਹਾਂ ਦੀ ਲਾਈਫ ਦਾ ਸਭ ਤੋਂ ਵਧੀਆ ਪਲ ਸੀ। ਜੱਜ ਫਰਾਹ ਖਾਨ ਨੇ ਕਿਹਾ,''ਮੇਰੇ ਲਈ ਵੀ ਇਹ ਇਕ ਸ਼ਾਨਦਾਰ ਅਨੁਭਵ ਰਿਹਾ। ਇਸ ਸਾਲ ਡੀ.ਆਈ.ਡੀ. ਲਿਟਿਲ ਮਾਸਟਰ ਡਾਂਸ ਪਾਵਰਹਾਊਸ ਵਿਚ ਬਦਲ ਗਿਆ ਅਤੇ ਮੁਕਾਬਲੇਬਾਜ਼ਾਂ ਨੇ ਆਪਣੇ ਬੇਮਿਸਾਲ ਡਾਂਸ ਨਾਲ ਮੈਨੂੰ ਹੈਰਾਨ ਕਰ ਦਿੱਤਾ।''
Punjabi Bollywood Tadka
8-year-old Jiya Thakur wins 'DID Lil Masters 4'


Tags: Jiya Thakur Dance India Dance Li’l Masters Season 4 WinnerFarah Khan

Edited By

Manju

Manju is News Editor at Jagbani.