FacebookTwitterg+Mail

ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਜੋਗੀ ਤੱਗੜ ਦਾ ਰੋਮਾਂਟਿਕ ਗੀਤ 'ਵੇਟ' (ਵੀਡੀਓ)

jogi taggar wait song
09 November, 2017 04:54:07 PM

ਜਲੰਧਰ (ਬਿਊਰੋ)— ਪਿਛਲੇ ਦਿਨੀਂ ਰਿਲੀਜ਼ ਹੋਏ ਪੰਜਾਬੀ ਗਾਇਕ ਜੋਗੀ ਤੱਗੜ ਦੇ ਗੀਤ 'ਵੇਟ' ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਵੇਟ' ਜੋਗੀ ਤੱਗੜ ਦਾ ਦੂਜਾ ਗੀਤ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ 'ਤੂੰ ਬਸ ਤੂੰ' ਵੀ ਕਾਫੀ ਪਸੰਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੋਗੀ ਤੱਗੜ ਦੇ ਇਹ ਦੋਵੇਂ ਗੀਤ ਰੋਮਾਂਟਿਕ ਫੀਲ ਵਾਲੇ ਹਨ, ਜਿਨ੍ਹਾਂ ਨੂੰ ਕਲਮਬੱਧ ਵੀ ਖੁਦ ਜੋਗੀ ਤੱਗੜ ਨੇ ਕੀਤਾ ਹੈ।

'ਵੇਟ' ਗੀਤ ਨੂੰ ਮਿਊਜ਼ਿਕ ਰਣਦੀਪ ਗਿੱਲ ਨੇ ਦਿੱਤਾ ਹੈ। ਗੀਤ ਦੀ ਵੀਡੀਓ 'ਚ ਕਾਫੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਨਿਰਦੇਸ਼ਨ ਅਮਿਤ ਕੁਮਾਰ ਤੇ ਅਨੁਰਾਗ ਧਵਨ ਨੇ ਕੀਤਾ ਹੈ। ਵੀਡੀਓ ਕੈਨੇਡਾ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਹੈ। ਗੀਤ ਨੂੰ ਆਰਟ ਅਟੈਕ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਕੀਤਾ ਹੈ, ਜਿਸ ਨੂੰ ਵਿੱਕੀ ਸ਼ੰਮੀ ਤੇ ਸੁਖਬੀਰ ਬਾਵਾ ਧਨੀ ਨੇ ਪ੍ਰੋਡਿਊਸ ਕੀਤਾ ਹੈ।


Tags: Jogi Taggar Wait Art Attack ਜੋਗੀ ਤੱਗੜ ਸੇਰੂਆ ਵੇਟ