FacebookTwitterg+Mail

'ਰੋਮੀਓ ਅਕਬਰ ਵਾਲਟਰ' ਲਈ ਜਾਨ ਕਰਨਗੇ 11 ਕਰੋੜ ਚਾਰਜ

john abraham
12 March, 2018 09:52:34 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਾਚੋਮੈਨ ਜਾਨ ਅਬ੍ਰਾਹਿਮ ਆਪਣੀ ਆਉਣ ਵਾਲੀ ਫਿਲਮ 'ਰੋਮੀਓ ਅਕਬਰ ਵਾਲਟਰ' ਲਈ 11 ਕਰੋੜ ਰੁਪਏ ਦੀ ਫੀਸ ਲੈ ਸਕਦੇ ਹਨ। ਜਾਨ ਜਾਸੂਸੀ ਥ੍ਰਿਲਰ ਫਿਲਮ 'ਰੋਮੀਓ ਅਕਬਰ ਵਾਲਟਰ' 'ਚ ਲੀਡ ਰੋਲ ਪਲੇਅ ਕਰਨਗੇ। ਚਰਚਾ ਹੈ ਕਿ ਫਿਲਮ ਮੇਕਰਜ਼ ਇਸ ਫਿਲਮ ਲਈ ਜਾਨ ਨੂੰ 11 ਕਰੋੜ ਰੁਪਏ ਦੇਣ ਲਈ ਰਾਜ਼ੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਲਈ ਜਾਨ 12 ਕਰੋੜ ਰੁਪਏ ਦੀ ਮੰਗ ਕਰ ਰਹੇ ਸਨ ਪਰ ਮੇਕਰਜ਼ ਨੇ 11 ਕਰੋੜ ਰੁਪਏ 'ਤੇ ਡੀਲ ਫਾਈਨਲ ਕਰ ਦਿੱਤੀ ਹੈ। 
ਵਰਣਨਯੋਗ ਹੈ ਕਿ ਪਹਿਲਾਂ ਇਸ ਫਿਲਮ ਲਈ ਸੁਸ਼ਾਂਤ ਸਿੰਘ ਰਾਜਪੂਤ ਨੂੰ ਕਾਸਟ ਕੀਤਾ ਗਿਆ ਸੀ ਤੇ ਇਸ ਫਿਲਮ ਦਾ ਪਹਿਲਾਂ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਸੀ, ਜਿਸ 'ਚ ਸੁਸ਼ਾਂਤ ਨਜ਼ਰ ਆ ਰਿਹਾ ਸੀ ਪਰ ਬਾਅਦ 'ਚ ਉਸ ਨੇ ਡੇਟਸ ਦੀ ਪ੍ਰਾਬਲਮ ਕਾਰਨ ਇਹ ਫਿਲਮ ਛੱਡ ਦਿੱਤੀ।


Tags: John AbrahamRomeo Akbar WalterSushant Singh Rajput 11 Croreਜਾਨ ਅਬ੍ਰਾਹਿਮ ਰੋਮੀਓ ਅਕਬਰ ਵਾਲਟਰ

Edited By

Chanda Verma

Chanda Verma is News Editor at Jagbani.