FacebookTwitterg+Mail

ਮਾਝੇ ਦਾ ਗੱਭਰੂ ਜੌਰਡਨ ਸੰਧੂ 'ਅੰਬਰਸਰ ਵਾਲਾ' ਗੀਤ ਨਾਲ ਜਲਦ ਦਰਸ਼ਕਾਂ ਦੀ ਕਚਿਹਰੀ 'ਚ ਦੇਣਗੇ ਦਸਤਕ

jordan sandhu
25 March, 2017 04:49:56 PM
ਜਲੰਧਰ— ਪੰਜਾਬੀ ਗੀਤਾਂ ਦੀ ਹਿੱਟ ਲਿਸਟ ਵੱਲ ਝਾਕ ਮਾਰੀਏ ਤਾਂ 'ਮੁੱਛ ਫੁੱਟ ਗੱਭਰੂ', 'ਬੇਬੇ ਦੀ ਪਸੰਦ', 'ਸਰਦਾਰ ਬੰਦੇ' ਵਰਗੇ ਸ਼ਾਨਦਾਰ ਗੀਤਾਂ ਨਾਲ ਚਰਚਾ ਆਏ ਜੌਰਡਨ ਸੰਧੂ ਦਾ ਨਵਾਂ ਗੀਤ ਅੰਬਰਸਰ ਵਾਲਾ' 27 ਮਾਰਚ ਨੂੰ 10 ਵਜੇ ਯੂ.ਟਿਊਬ 'ਤੇ ਰਿਲੀਜ਼ ਹੋਵੇਗਾ। ਇਸ ਗੱਲ ਜੀ ਜਾਣਕਾਰੀ ਸਾਨੂੰ ਜੌਰਜਨ ਸੰਧੂ ਦੇ ਫੇਸਬੁੱਕ ਪੇਜ ਤੋਂ ਮਿਲੀ। ਇਸ ਗੀਤ ਨੂੰ ਮਾਝੇ ਦੇ ਗੱਭਰੂ ਜੌਰਡਨ ਸੰਧੂ ਨੇ ਆਪਣੀ ਸੁਰੀਲੀ ਦੇਣਗੇ। ਆਪਣੀ ਸੁਰੀਲੀ ਆਵਾਜ਼ ਅਤੇ ਦਿੱਖ ਨਾਲ ਪਛਾਣ ਬਣਾਉਣ ਵਾਲਾ ਇਹ ਗੱਭਰੂ ਅੱਜ ਲੱਖਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਜੌਰਡਨ ਸੰਧੂ ਬਹੁਤ ਜਲਦ ਨਵੇਂ ਗੀਤ ਦੀ ਸੌਗਾਤ ਆਪਣੇ ਪ੍ਰਸ਼ੰਸਕਾਂ ਦੀ ਕਚਿਹਰੀ 'ਚ ਦਸਤਕ ਦੇਣਗੇ। ਉਨ੍ਹਾਂ ਦੇ ਇਸ ਗੀਤ ਨੂੰ ਬੰਟੀ ਬੈਂਸ ਨੇ ਲਿਖਿਆ ਹੈ। ਗੀਤ ਦਾ ਸੰਗੀਤ ਤਿਆਰ ਦੇਸੀ ਕਰਿਊ ਨੇ ਕੀਤਾ ਹੈ। ਇਸ ਗੀਤ ਦਾ ਮੌਸ਼ਨ ਪੋਸਟਰ ਸਪੀਡ ਰਿਕਾਰਡ ਵਲੋਂ ਜਾਰੀ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਜੌਰਡਨ ਸੰਧੂ ਆਪਣੇ ਦਰਸ਼ਕਾਂ ਦੇ ਦਿਲਾਂ 'ਚ ਕਿਸ ਤਰ੍ਹਾਂ ਦੀ ਜਗ੍ਹਾ ਬਣਾਵੇਗਾ।

Tags: Jordan SandhuAmbersar WaalaBunty Bansਜੌਰਡਨ ਸੰਧੂਅੰਬਰਸਰ ਵਾਲਾ