FacebookTwitterg+Mail

Video: ਜੌਰਡਨ ਸੰਧੂ ਦਾ ਨਵਾਂ ਗੀਤ 'ਅੰਬਰਸਰ ਵਾਲਾ' ਹੋਇਆ ਰਿਲੀਜ਼

27 March, 2017 01:22:13 PM
ਜਲੰਧਰ— ਪੰਜਾਬੀ ਗੀਤਾਂ ਦੀ ਹਿੱਟ ਲਿਸਟ ਵੱਲ ਝਾਕ ਮਾਰੀਏ ਤਾਂ 'ਮੁੱਛ ਫੁੱਟ ਗੱਭਰੂ', 'ਬੇਬੇ ਦੀ ਪਸੰਦ', 'ਸਰਦਾਰ ਬੰਦੇ' ਵਰਗੇ ਸ਼ਾਨਦਾਰ ਗੀਤਾਂ ਨਾਲ ਚਰਚਾ ਆਏ ਜੌਰਡਨ ਸੰਧੂ ਦਾ ਨਵਾਂ ਗੀਤ 'ਅੰਬਰਸਰ ਵਾਲਾ' ਅੱਜ 27 ਮਾਰਚ ਯੂ.ਟਿਊਬ 'ਤੇ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਮਾਝੇ ਦੇ ਗੱਭਰੂ ਜੌਰਡਨ ਸੰਧੂ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਆਪਣੀ ਸੁਰੀਲੀ ਆਵਾਜ਼ ਅਤੇ ਦਿੱਖ ਨਾਲ ਪਛਾਣ ਬਣਾਉਣ ਵਾਲਾ ਇਹ ਗੱਭਰੂ ਅੱਜ ਲੱਖਾਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਜੌਰਡਨ ਸੰਧੂ ਦੇ ਇਸ ਗੀਤ ਨੂੰ ਬੰਟੀ ਬੈਂਸ ਨੇ ਲਿਖਿਆ ਹੈ। ਗੀਤ ਦਾ ਸੰਗੀਤ ਤਿਆਰ ਦੇਸੀ ਕਰਿਊ ਨੇ ਕੀਤਾ ਹੈ। ਇਸ ਗੀਤ ਦਾ ਮੌਸ਼ਨ ਪੋਸਟਰ ਸਪੀਡ ਰਿਕਾਰਡ ਵਲੋਂ ਜਾਰੀ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਜੌਰਡਨ ਸੰਧੂ ਆਪਣੇ ਦਰਸ਼ਕਾਂ ਦੇ ਦਿਲਾਂ 'ਚ ਕਿੰਨੀ ਕੇ ਜਗ੍ਹਾ ਬਣਾਉਂਦਾ ਹੈ।

Tags: Jordan SandhuAmbersar waalaAmbersar waalaDesi Crewਜੌਰਡਨ ਸੰਧੂਅੰਬਰਸਰ ਵਾਲਾ