FacebookTwitterg+Mail

ਜੋਰਡਨ ਸੰਧੂ ਸਮੇਤ ਇਨ੍ਹਾਂ ਸਿਤਾਰਿਆਂ ਦੀ ਰਿਲੀਜ਼ ਹੋਈ 'ਸੂਬੇਦਾਰ...' 'ਚੋਂ ਫਰਸਟ ਲੁੱਕ

jordan sandhu and other celebs first look from sjs
16 March, 2018 03:03:36 PM

ਜਲੰਧਰ (ਬਿਊਰੋ)— 'ਸੂਬੇਦਾਰ ਜੋਗਿੰਦਰ ਸਿੰਘ' ਦਾ ਟਰੇਲਰ ਲਗਾਤਾਰ ਚਰਚਾ 'ਚ ਹੈ। ਦਰਸ਼ਕਾਂ ਵਲੋਂ ਇਸ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ 'ਚ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਤੋਂ ਹੋਰਨਾਂ ਕਲਾਕਾਰਾਂ ਦੀ ਫਰਸਟ ਲੁੱਕ ਰਿਲੀਜ਼ ਹੋਈ ਹੈ। ਇਨ੍ਹਾਂ ਸਿਤਾਰਿਆਂ 'ਚ ਜੋਰਡਨ ਸੰਧੂ, ਬਨਿੰਦਰਜੀਤ ਸਿੰਘ ਬੰਨੀ, ਲਵਲੀਨ ਕੌਰ, ਸ਼ਰਨ ਮਾਨ, ਰਘਵੀਰ ਬੋਲੀ ਤੇ ਨਿਰਮਲ ਰਿਸ਼ੀ ਸ਼ਾਮਲ ਹਨ।
ਜੋਰਡਨ ਸੰਧੂ ਫਿਲਮ 'ਚ ਬੰਤ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ।
Punjabi Bollywood Tadka
ਬਨਿੰਦਰਜੀਤ ਸਿੰਘ ਬੰਨੀ ਫਿਲਮ 'ਚ ਬਚੱਤਰ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ।
Punjabi Bollywood Tadka
ਲਵਲੀਨ ਕੌਰ ਫਿਲਮ 'ਚ ਬਚਨ ਕੌਰ ਦੀ ਭੂਮਿਕਾ 'ਚ ਨਜ਼ਰ ਆਵੇਗੀ।
Punjabi Bollywood Tadka
ਸ਼ਰਨ ਮਾਨ ਫਿਲਮ 'ਚ ਭਾਗ ਸਿੰਘ ਨਾਂ ਦੇ ਫੌਜੀ ਦਾ ਕਿਰਦਾਰ ਨਿਭਾਅ ਰਹੇ ਹਨ।
Punjabi Bollywood Tadka
ਰਘਵੀਰ ਬੋਲੀ ਫਿਲਮ 'ਚ ਮਹਿੰਦਰ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ।
Punjabi Bollywood Tadka
ਨਿਰਮਲ ਰਿਸ਼ੀ ਫਿਲਮ 'ਚ ਸੂਬੇਦਾਰ ਜੋਗਿੰਦਰ ਸਿੰਘ ਜੀ ਦੀ ਮਾਤਾ ਕ੍ਰਿਸ਼ਨ ਕੌਰ ਦੀ ਭੂਮਿਕਾ 'ਚ ਨਜ਼ਰ ਆਉਣਗੇ।
Punjabi Bollywood Tadka
ਦੱਸਣਯੋਗ ਹੈ ਕਿ 'ਸੂਬੇਦਾਰ ਜੋਗਿੰਦਰ ਸਿੰਘ' 6 ਅਪ੍ਰੈਲ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ ਤੇ ਕਹਾਣੀ ਨੈਸ਼ਨਲ ਐਵਾਰਡ ਜੇਤੂ ਰਾਸ਼ਿਦ ਰੰਗਰੇਜ਼ ਨੇ ਲਿਖੀ ਹੈ। ਫਿਲਮ 'ਚ ਗਿੱਪੀ ਗਰੇਵਾਲ, ਅਦਿਤੀ ਸ਼ਰਮਾ, ਕੁਲਵਿੰਦਰ ਬਿੱਲਾ, ਜੋਰਡਨ ਸੰਧੂ, ਨਿਰਮਲ ਰਿਸ਼ੀ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਗੁੱਗੂ ਗਿੱਲ, ਰੌਸ਼ਨ ਪ੍ਰਿੰਸ ਤੋਂ ਇਲਾਵਾ ਹੋਰ ਕਈ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ।


Tags: Jordan Sandhu Nirmal Rishi Gippy Grewal Aditi Sharma Subedar Joginder Singh

Edited By

Rahul Singh

Rahul Singh is News Editor at Jagbani.