FacebookTwitterg+Mail

'ਜੁੜਵਾ 2' ਦਾ ਟਰੇਲਰ ਰਿਲੀਜ਼, ਜੈਕਲੀਨ-ਤਾਪਸੀ ਨੇ ਲਾਇਆ ਗਲੈਮਰ ਦਾ ਤੜਕਾ (ਵੀਡੀਓ)

judwaa 2
21 August, 2017 03:26:15 PM

ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਆਉਣ ਵਾਲੀ ਫਿਲਮ 'ਜੁੜਵਾ 2' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ 'ਚ ਵਰੁਣ ਪ੍ਰੇਮ ਅਤੇ ਰਾਜਾ ਦੇ ਡਬਲ ਕਿਰਦਾਰ 'ਚ ਦਿਖਾਈ ਦੇਣਗੇ। ਇਸ ਫਿਲਮ 'ਚ ਤਾਪਸੀ ਪੰਨੂ ਅਤੇ ਜੈਕਲੀਨ ਫਰਨਾਂਡੀਜ਼ ਡਬਲ ਵਰੁਣ ਨਾਲ ਇਸ਼ਕ ਫਰਮਾਉਂਦੀਆਂ ਨਜ਼ਰ ਆਉਣਗੀਆਂ। ਫਿਲਮ ਦਾ ਟਰੇਲਰ ਕਾਫੀ ਦਿਲਚਸਪ ਅਤੇ ਐਂਟਰਟੇਨਿੰਗ ਹੈ। ਫਿਲਮ 'ਚ ਤਾਪਸੀ ਅਤੇ ਜੈਕਲੀਨ ਗਲੈਮਰ ਦਾ ਤੜਕਾ ਲਗਾ ਰਹੀਆਂ ਹਨ। ਟਰੇਲਰ ਲਾਂਚ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਨਜ਼ਰ ਆ ਰਹੀਆਂ ਹਨ।


ਜ਼ਿਕਰਯੋਗ ਹੈ ਕਿ 1997 'ਚ ਰਿਲੀਜ਼ ਹੋਈ 'ਜੁੜਵਾ' ਬਾਕਸ ਆਫਿਸ 'ਤੇ ਸਫਲ ਫਿਲਮ ਸਾਬਤ ਹੋਈ ਸੀ। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਅਭਿਨੈ 'ਚ ਬਣੀ ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। 20 ਸਾਲ ਬਾਅਦ ਸਾਜ਼ਿਦ ਅਤੇ ਡੇਵਿਡ ਧਵਨ ਦੀ ਜੋੜੀ ਨੇ ਰਾਜਾ ਅਤੇ ਪ੍ਰੇਮ ਦਾ ਜਾਦੂ ਬਿਖੇਰਨ ਲਈ ਇਸ ਫਿਲਮ ਦਾ ਸੀਕਵਲ ਬਣਾਇਆ ਹੈ। 'ਜੁੜਵਾ 2' ਸਿਨੇਮਾਘਰਾਂ 'ਚ 29 ਸਤੰਬਰ ਨੂੰ ਰਿਲੀਜ਼ ਹੋਵੇਗੀ


Tags: Judwaa 2 Varun Dhawan Jacqueline Fernandez Taapsee Pannu Judwaa 2 Trailer ਵਰੁਣ ਧਵਨ ਜੁੜਵਾ 2