FacebookTwitterg+Mail

'ਜੁੜਵਾ 2' ਦਾ ਨਵਾਂ ਪ੍ਰੋਮੋ ਰਿਲੀਜ਼, ਪਹਿਲੀ ਵਾਰ ਅਸਲੀ ਰਾਜਾ ਅਤੇ ਪ੍ਰੇਮ ਸਾਹਮਣੇ ਆਇਆ ਵਰੁਣ ਧਵਨ

judwaa 2
22 September, 2017 07:56:59 PM

ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਆਉਣ ਵਾਲੀ ਫਿਲਮ 'ਜੁੜਵਾ 2' ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਹਾਲ ਹੀ 'ਚ ਵਰੁਣ ਨੇ 'ਜੁੜਵਾ 2' ਦਾ ਇਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਅਸਲੀ ਰਾਜਾ ਅਤੇ ਪ੍ਰੇਮ ਦੇ ਸਾਹਮਣੇ ਜੁੜਵਾ 2 ਦੇ ਰਾਜਾ ਅਤੇ ਪ੍ਰੇਮ ਖੜਾ ਹੁੰਦਾ ਹੈ ਯਾਨੀ ਪਹਿਲੀ ਵਾਰ ਲੋਕਾਂ ਨੂੰ ਦੋ ਸਲਮਾਨ ਖਾਨ ਅਤੇ 2 ਵਰੁਣ ਧਵਨ ਦਿਖਾਈ ਦਿੰਤੇ ਹਨ। ਇਹ ਵੀਡੀਓ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਫਿਲਮ 'ਚ ਸਲਮਾਨ ਖਾਨ ਦੇ ਦੋਵੇਂ ਰੂਪ ਦੇਖਣ ਨੂੰ ਮਿਲਣਗੇ।


ਜ਼ਿਕਰਯੋਗ ਹੈ ਕਿ ਨਿਰਦੇਸ਼ਕ ਡੈਵਿਡ ਧਵਨ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਜੁੜਵਾ 2' 'ਚ ਤਾਪਸੀ ਪੰਨੂ ਅਤੇ ਜੈਕਲੀਨ ਫਰਨਾਂਡੀਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣਗੀਆਂ। ਇਸ ਤੋਂ ਇਲਾਵਾ ਬੀਤੇ ਦਿਨੀਂ ਫਿਲਮ ਦੇ 2 ਗੀਤ ਰਿਲੀਜ਼ ਹੋਏ ਸੀ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਹ ਫਿਲਮ ਸਿਨੇਮਾਘਰਾਂ 'ਚ 29 ਸਤੰਬਰ ਨੂੰ ਰਿਲੀਜ਼ ਹੋਵੇਗੀ।


Tags: Judwaa 2 Promo Varun Dhawan Jacqueline Fernandez Taapsee Pannu Hindi Film