FacebookTwitterg+Mail

ਵਰੁਣ-ਜੈਕਲੀਨ ਵਿਚਕਾਰ ਵੱਧਦੀ ਨੇੜਤਾ ਦੀ ਵਜ੍ਹਾ ਹੈ ਉਨ੍ਹਾਂ ਦਾ ਇਹ ਫਿਊਚਰ ਪਲਾਨ, ਜਾਣਨਾ ਹੈ ਬੇਹੱਦ ਦਿਲਚਸਪ

judwaa 3
09 December, 2017 04:41:45 PM

ਨਵੀਂ ਦਿੱਲੀ(ਬਿਊਰੋ)— ਇੰਟਰਨੈੱਟ 'ਤੇ ਵਰੁਣ ਧਵਨ ਤੇ ਜੈਕਲਿਨ ਫਰਨਾਂਡੀਜ਼ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਜੈਕਲੀਨ ਵਰੁਣ ਨੂੰ ਤਰ੍ਹਾਂ-ਤਰ੍ਹਾਂ ਦੇ ਆਸਨ ਸਿਖਾ ਰਹੀ ਹੈ। ਅਜਿਹੇ ਆਸਨ ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਦੀਆਂ ਇਹ ਨਜ਼ਦੀਕੀਆਂ ਉਨ੍ਹਾਂ ਦੀ ਫਿਲਮ 'ਜੁੜਵਾਂ 2' ਦੀ ਕਾਮਯਾਬੀ ਤੋਂ ਬਾਅਦ ਵਧੀ ਹੈ।

'ਜੁੜਵਾਂ 2' ਇਸ ਸਾਲ ਵੱਡੀ ਹਿੱਟ ਸਿੱਧ ਹੋਈ ਹੈ। ਫਿਲਮ ਨੂੰ ਡੇਵਿਡ ਧਵਨ ਨੇ ਡਾਇਰੈਕਟ ਕੀਤਾ ਸੀ, ਜੋ ਵਰੁਣ ਦੇ ਪਿਤਾ ਹਨ ਪਰ ਹੁਣ ਜੈਕਲੀਨ ਫਰਨਾਂਡੀਜ਼ ਨੇ ਟਵਿਟਰ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਤੋਂ ਬਾਅਦ ਕਿਸੇ ਹੋਰ ਗੱਲ ਦਾ ਇਸ਼ਾਰਾ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ 'ਜੁੜਵਾਂ 2' ਦੀ ਟੀਮ ਭਰਪੂਰ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਸਾਰੇ ਡਿਨਰ ਟੇਬਲ 'ਤੇ ਬੈਠੇ ਨਜ਼ਰ ਆ ਰਹੇ ਹਨ।

ਇਸ ਤਸਵੀਰ 'ਚ ਵਰੁਣ ਧਵਨ, ਜੈਕਲੀਨ, ਡੇਵਿਡ ਧਵਨ ਤੇ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਵੀ ਨਜ਼ਰ ਆ ਰਹੇ ਹਨ। ਇਕ ਦੂਜੀ ਤਸਵੀਰ 'ਚ ਜੈਕਲੀਨ ਵਰੁਣ ਧਵਨ ਨੂੰ ਕੁਝ ਸਿਖਾ ਰਹੀ ਹੈ, ਜਦਕਿ ਤੀਜੀ ਤਸਵੀਰ 'ਚ ਦੋਹਾਂ ਨੇ ਆਪਣੇ ਫਿਊਚਰ ਪਲਾਨ ਵੱਲ ਇਸ਼ਾਰਾ ਕਰ ਦਿੱਤਾ ਹੈ। ਜੀ ਹਾਂ ਦੋਵੇਂ ਆਪਣੀਆਂ ਉਂਗਲੀਆਂ ਨਾਲ ਤਿੰਨ ਦਾ ਇਸ਼ਾਰਾ ਕਰ ਰਹੇ ਹਨ। ਇਹ ਉਨ੍ਹਾਂ ਦੀ 'ਜੁੜਵਾ 2' ਦੀ ਤਿਆਰੀ ਦਾ ਐਲਾਨ ਹੋ ਸਕਦਾ ਹੈ, ਕਿਉਂਕਿ 'ਜੁੜਵਾਂ' ਸੀਰੀਜ਼ ਹਿੱਟ ਸਿੱਧ ਹੋਈ ਹੈ। ਇਸ ਤਰ੍ਹਾਂ ਸਾਨੂੰ ਜਲਦ ਹੀ 'ਜੁੜਵਾਂ' ਦੇ ਤੀਜੇ ਭਾਗ ਦੇ ਐਲਾਨ ਲਈ ਤਿਆਰ ਰਹਿਣਾ ਚਾਹੀਦਾ ਹੈ।

 


Tags: Varun dhawanJacqueline fernandezJudwaa 3TwitterDavid DhawanSajid Nadiadwalaਵਰੁਣ ਧਵਨਜੈਕਲਿਨ ਫਰਨਾਂਡੀਜ਼