FacebookTwitterg+Mail

PICS: ਰਾਤੋਂ-ਰਾਤ ਸਟਾਰ ਬਣਿਆ ਸੀ 'ਮੁਹੱਬਤੇ' ਦਾ ਇਹ ਅਦਾਕਾਰ, ਚੋਰੀ-ਛੁਪੇ ਕਰਾਇਆ ਸੀ ਵਿਆਹ

jugal hansraj
27 July, 2017 04:57:46 PM

ਮੁੰਬਈ— ਬਾਲੀਵੁੱਡ ਅਦਾਕਾਰ ਜੁਗਲ ਹੰਸਰਾਜ ਨੇ ਬੀਤੇ ਦਿਨੀਂ (26 ਜੁਲਾਈ) ਨੂੰ ਆਪਣਾ 45ਵਾਂ ਜਨਮਦਿਨ ਮਨਾਇਆ। ਜੁਗਲ ਨੇ ਬਤੌਰ ਚਾਈਲਡ ਐਕਟਰ 'ਮਾਸੂਮ' (1983) ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਅਦ 'ਚ ਉਹ ਫਿਲਮਾਂ 'ਚ ਦਿਖੇ ਹਾਲਾਂਕਿ ਬਤੌਰ ਹੀਰੋ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਪਾਪਾ ਕਹਿਤੇ ਹੈਂ' (1996) ਦੀ। ਹਾਲਾਂਕਿ ਫੇਮ ਉਨ੍ਹਾਂ ਨੂੰ 2000 'ਚ ਆਈ 'ਮੁਹੱਬਤੇ' ਨਾਲ ਮਿਲਿਆ। ਚਾਕਲੇਟੀ ਬੁਆਏ ਕਹੇ ਜਾਣ ਵਾਲੇ ਜੁਗਲ ਦੀ ਇਹ ਪਹਿਲੀ ਹਿੱਟ ਫਿਲਮ ਸੀ।

Punjabi Bollywood Tadka

ਹਾਲਾਂਕਿ ਇਸ ਮਲਟੀਸਟਾਰਰ ਤੋਂ ਬਾਅਦ ਉਹ ਕੋਈ ਹਿੱਟ ਫਿਲਮ ਨਹੀਂ ਦੇ ਸਕੇ ਅਤੇ ਉਨ੍ਹਾਂ ਦਾ ਫਿਲਮੀ ਕੈਰੀਅਰ ਲਗਭਗ ਖਤਮ ਹੋ ਗਿਆ। ਜਾਣਕਾਰੀ ਮੁਤਾਬਕ ਜੁਗਲ ਨੇ ਆਪਣੀ ਐੱਨ. ਆਰ. ਆਈ. ਗਰਲਫ੍ਰੈਂਡ ਜੈਸਮਿਨ ਨਾਲ 2014 'ਚ ਵਿਆਹ ਕਰ ਲਿਆ ਹੈ। ਜੁਗਲ ਅਤੇ ਜੈਸਮੀਨ ਦਾ ਵਿਆਹ ਆਕਲੈਂਡ 'ਚ ਹੋਇਆ ਹੈ। ਵਿਆਹ ਦਾ ਇਹ ਪ੍ਰੋਗਰਾਮ ਬੇਹੱਦ ਨਿੱਜੀ ਸੀ, ਜਿਸ 'ਚ ਬਹੁਤ ਹੀ ਲੋਕ ਸਨ। ਇੱਥੇ ਇਹ ਦੱਸਣਯੋਗ ਹੈ ਕਿ ਜੈਸਮੀਨ ਨਿਊਯਾਰਕ 'ਚ ਇੰਵੈਸਟਮੈਂਟ ਬੈਂਕਰ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਜੁਗਲ ਹੰਸਰਾਜ ਫਿਲਮਾਂ ਨੂੰ ਛੱਡ ਕੇ ਕਰਨ ਜੌਹਰ ਦੇ ਪ੍ਰੋਜਕਸ਼ਨ ਹਾਊਸ ਧਰਮਾ 'ਚ ਕੰਮ ਕਰਦੇ ਹਨ। ਜੁਗਲ ਇੱਥੇ ਕ੍ਰਿਏਟਿਵ ਟੀਮ ਲਈ ਕੰਮ ਕਰਦੇ ਹਨ। ਘੱਟ ਹੀ ਲੋਕ ਜਾਣਦੇ ਹੈ ਜੁਗਲ ਫਿਲਮਕਾਰ ਕਰਨ ਜੌਹਰ ਦੇ ਕਾਫੀ ਚੰਗੇ ਦੋਸਤ ਹਨ। ਦੋਹਾਂ 'ਚ ਖੂਬ ਬਣਦੀ ਹੈ। ਸ਼ਾਹਰੁਖ-ਕਾਜੋਲ ਦੀ ਸੁਪਰਹਿੱਟ ਫਿਲਮ 'ਕੁਝ ਕੁਝ ਹੋਤਾ ਹੈ' ਦੇ ਟਾਈਟਲ ਸਾਂਗ ਦੀਆਂ ਕੁਝ ਲਾਈਨਜ਼ ਜੁਗਲ ਨੇ ਕੀ ਲਿਖੀ ਸੀ। ਅਸਲ 'ਚ ਕਰਨ ਅਤੇ ਜੁਗਲ ਨਾਈਟ ਆਊਟ 'ਤੇ ਇੱਕਠੇ ਗਏ ਸਨ ਅਤੇ ਉਸੇ ਦੌਰਾਨ ਉਨ੍ਹਾਂ ਨੇ ਇਹ ਗੀਤ ਲਿਖਿਆ ਸੀ। ਹਾਲਾਂਕਿ ਬਾਅਦ 'ਚ ਇਸ 'ਤੇ ਕੰਮ ਕੀਤਾ ਗਿਆ ਅਤੇ ਇਹ ਗੀਤ ਫਿਲਮ ਦਾ ਟਾਈਟਲ ਟਰੈਕ ਬਣਿਆ।

Punjabi Bollywood Tadka


Tags: Jugal hansraj Birthday MohabbateinBollywood celebrityNRI girlਜੁਗਲ ਹੰਸਰਾਜਮੁਹੱਬਤੇ