FacebookTwitterg+Mail

ਆਈ. ਪੀ. ਐੱਲ: ਜਦੋਂ ਜੂਹੀ ਚਾਵਲਾ ਆਪਣੀ ਟੀਮ ਦਾ ਇਕੱਲੀ ਹੋਸਲਾਂ ਵਧਾਉਂਦੀ ਆਈ ਨਜ਼ਰ, ਨਹੀਂ ਪਹੁੰਚੇ ਸ਼ਾਹਰੁਖ

    1/4
22 April, 2017 05:43:46 PM
ਮੁੰਬਈ—ਟੀ. ਵੀ. 'ਤੇ ਚਲ ਰਹੇ ਆਈ. ਪੀ. ਐੱਲ.-10 ਦੇ 23ਵੇਂ ਸੀਜ਼ਨ ਮੈਚ 'ਚ ਬੀਤੇ ਦਿਨ ਸ਼ੁੱਕਰਵਾਰ ਨੂੰ ਗੁਜਰਾਤ ਦੀ ਟੀਮ ਨੇ ਕਲਕੱਤਾ ਨਾਈਟਰਾਈਡਰਜ਼ ਨੂੰ 4 ਵਿਕੇਟ ਨਾਲ ਹਰਾਇਆ। ਇਸ ਮੌਕੇ 'ਤੇ ਟੀਮ ਦੀ ਓਨਰ ਅਦਾਕਾਰਾ ਜੂਹੀ ਚਾਵਲਾ ਆਪਣੀ ਟੀਮ ਕਲਕੱਤਾ ਟੀਮ ਦਾ ਹੋਸਲਾ ਵਧਾਉਣ ਲਈ ਚੀਅਰ ਕਰਨ ਲਈ ਪਹੁੰਚੀ ਸੀ। ਉਹ ਹਮੇਸ਼ਾ ਆਪਣੇ ਦੋਸਤਾਂ ਨਾਲ ਆਪਣੀ ਟੀਮ ਦੇ ਮੈਚ 'ਚ ਸਟੇਡੀਅਮ ਪਹੁੰਚਦੀ ਹੈ। ਹਾਲਾਂਕਿ ਇਸ ਮੈਚ 'ਚ ਉਨ੍ਹਾਂ ਦੇ ਖਾਸ ਦੋਸਤ ਸ਼ਾਹਰੁਖ ਖ਼ਾਨ ਵੀ ਇਸ ਸਮੇਂ ਨਜ਼ਰ ਨਹੀਂ ਆਏ। ਜਿਸ ਕਰਕੇ ਇਸ ਮੌਕੇ 'ਤੇ ਉਹ ਮੈਚ ਦੇਖਣ ਲਈ ਆਏ ਕਈ ਕ੍ਰਿਕਟ ਫੈਨਜ਼ ਵੀ ਵੱਖ-ਵੱਖ ਤਰ੍ਹਾਂ ਦੇ ਰੰਗ ਬਿਰੰਗੇ ਗੈਟਅੱਪ 'ਚ ਨਜ਼ਰ ਆਏ।
ਦੱਸਣਾ ਚਾਹੁੰਦੇ ਹਾਂ ਕਿ ਇਸ ਮੈਚ 'ਚ ਕਲਕੱਤਾ ਦੀ ਟੀਮ ਨੇ ਟਾਸ ਹਾਰ ਕੇ ਬੈਟਿੰਗ ਕਰਦੇ ਹੋਏ ਰੋਬਿਨ ਉਥੱਪਾ (72) ਦੀ ਫਿਫਟੀ ਦੀ ਮਦਦ ਨਾਲ 20 ਓਵਰਾਂ 'ਚ 187/5 ਰਨ ਬਣਾਏ। ਇਸ ਨਾਲ ਕਪਤਾਨ ਰੋਬਿਨ ਰੈਨਾ (84) ਦੀ ਸ਼ਾਨਦਾਰ ਇਨਿੰਗ ਤੋਂ ਬਾਅਦ ਗੁਜਰਾਤ ਦੀ ਟੀਮ ਨੇ ਇਹ ਮੈਚ 4 ਵਿਕੇਟ ਨਾਲ ਜਿੱਤਿਆ।

Tags: Juhi ChawlaIPL 2017Shah Rukh Khanਜੂਹੀ ਚਾਵਲਾਆਈ ਪੀ ਐੱਲ 10ਸ਼ਾਹਰੁਖ ਖ਼ਾਨ