FacebookTwitterg+Mail

ਹਮੇਸ਼ਾ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਜੂਹੀ ਚਾਵਲਾ ਦੀ ਲਾਡਲੀ ਬੇਟੀ, ਵਰੁਣ ਤੇ ਦੀਪਿਕਾ ਦੀ ਹੈ ਵੱਡੀ ਫੈਨ

juhi chawla happy birthday
13 November, 2017 01:14:14 PM

ਨਵੀਂ ਦਿੱਲੀ(ਬਿਊਰੋ)— ਪਿਆਰੀ ਮੁਸਕਾਨ ਅਤੇ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦਾ ਅੱਜ 50ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 13 ਨਵੰਬਰ 1967 ਨੂੰ ਅੰਬਾਲਾ (ਹਰਿਆਣਾ) 'ਚ ਹੋਇਆ ਸੀ।

Punjabi Bollywood Tadka

ਉਸ ਨੇ ਸਾਲ 1995 'ਚ ਜੈ ਮਹਿਤਾ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦੀਆਂ ਦੋ ਬੱਚੇ ਹਨ। ਬੇਟਾ ਅਰਜੁਨ ਮਹਿਤਾ ਤੇ ਬੇਟੀ ਜਾਹਨਵੀ ਮਹਿਤਾ। ਜੁਲੀ ਚਾਵਲਾ ਹਮੇਸ਼ਾ ਹੀ ਆਪਣੇ ਦੋਹਾਂ ਬੱਚਿਆਂ ਨੂੰ ਲਾਈਮਲਾਈਟ ਤੋਂ ਦੂਰ ਰੱਖਦੀ ਹੈ। ਉਸ ਦੇ ਦੋਹਾਂ ਬੱਚਿਆਂ ਨੂੰ ਕਦੇ ਕਿਸੇ ਬਾਲੀਵੁੱਡ ਪਾਰਟੀ  ਜਾਂ ਫਿਰ ਇਵੈਂਟ 'ਚ ਨਹੀਂ ਦੇਖਿਆ ਜਾਂਦਾ। 

Punjabi Bollywood Tadka
ਜਾਹਨਵੀ ਲੰਡਨ 'ਚ ਕਰ ਰਹੀ ਹੈ ਪੜਾਈ
ਜੂਹੀ ਦੀ ਬੇਟੀ ਤੇ ਲੜਕੇ ਨੇ ਧੀਰੂਬਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਪੜਾਈ ਕੀਤੀ। ਅੱਗੇ ਦੀ ਪੜਾਈ ਦੋਵੇਂ ਲੰਡਨ 'ਚ ਕਰ ਰਹੇ ਹਨ। ਇਸ ਸਾਲ ਅਗਸਤ 'ਚ ਜੂਹੀ ਨੇ ਆਪਣੀ ਬੇਟੀ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਦੋਂ ਜਾਹਨਵੀ ਸਕੂਲ 'ਚ 10 ਟਾਪ ਸਟੂਡੈਂਟਸ ਆਈ ਸੀ। ਉਸ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਸੀ, ''Can't believe my brilliant little girl ..!!!!🙏🙏🙏so proud of her।''

Punjabi Bollywood Tadka
ਜੂਹੀ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ, ਮੇਰੇ ਬੱਚਿਆਂ ਨੂੰ ਫਿਲਮਾਂ ਨਾਲ ਕੋਈ ਦਿਲਚਸਪੀ ਨਹੀਂ ਹੈ। ਜਾਹਨਵੀ ਲੇਖਕ ਬਣਨਾ ਚਾਹੁੰਦੀ ਹੈ। ਉਸ ਨੇ ਦੱਸਿਆ ਸੀ ਕਿ ਮੇਰੇ ਬੇਟੀ ਲੋ ਪ੍ਰੋਫਾਈਲ ਰਹਿਣਾ ਹੀ ਪਸੰਦ ਕਰਦੀ ਹੈ। ਇੰਨਾ ਹੀ ਨਹੀਂ, ਉਹ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਨਹੀਂ ਹੈ। ਮੇਰੀ ਬੇਟੀ ਦੀਪਿਕਾ ਪਾਦੂਕੋਣ ਤੇ ਵਰੁਣ ਧਵਨ ਦੀ ਵੱਡੀ ਫੈਨ ਹੈ।

Punjabi Bollywood Tadka


Tags: Juhi Chawla50th BirthdayQayamat Se Qayamat TakJay MehtaDil Vil Pyar VyarJhanvi Mehtaਜੂਹੀ ਚਾਵਲਾ