FacebookTwitterg+Mail

30 ਸਾਲ ਪਹਿਲਾਂ ਜੂਹੀ ਨੇ ਆਮਿਰ ਨੂੰ ਕਿੱਸ ਕਰਨ ਤੋਂ ਕੀਤਾ ਸੀ ਇਨਕਾਰ, ਨਿਰਦੇਸ਼ਕ ਨੇ ਖੋਲ੍ਹੇ ਕਈ ਰਾਜ਼

juhi chawla kissing scene with aamir khan
26 April, 2018 05:27:10 PM

ਮੁੰਬਈ(ਬਿਊਰੋ)— ਬਾਲੀਵੁੱਡ ਦੀਆਂ ਰੋਮਾਂਟਿਕ ਫਿਲਮਾਂ 'ਚੋਂ ਇਕ 'ਕਿਆਮਤ ਸੇ ਕਿਆਮਤ ਤੱਕ' ਨੂੰ 30 ਸਾਲ ਪਹਿਲਾਂ 29 ਅਪ੍ਰੈਲ 1988 'ਚ ਰਿਲੀਜ਼ ਕੀਤਾ ਗਿਆ ਸੀ। ਇਸ ਸੁਪਰਹਿੱਟ ਫਿਲਮ ਦੀ ਸ਼ੁਟਿੰਗ ਦੇ ਕਿੱਸੇ ਨੂੰ ਯਾਦ ਕਰਦੇ ਹੋਏ ਨਿਰਦੇਸ਼ਕ ਮੰਸੂਰ ਖਾਨ ਨੇ ਕਈ ਮਜ਼ੇਦਾਰ ਕਿੱਸੇ ਸ਼ੇਅਰ ਕੀਤੇ। ਉਨ੍ਹਾਂ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਆਮਿਰ ਖਾਨ ਅਤੇ ਜੂਹੀ ਚਾਵਲਾ ਵਿਚਕਾਰ ਇਕ ਕਿਸਿੰਗ ਸੀਨ ਸ਼ੂਟ ਹੋਣਾ ਸੀ।

Punjabi Bollywood Tadka

ਅਸਲ 'ਚ ਫਿਲਮ ਦੇ ਗੀਤ 'ਅਕੇਲੇ ਹੈਂ ਤੋ ਕਿਆ ਗਮ ਹੈ' ਦੀ ਸ਼ੂਟਿੰਗ ਦੌਰਾਨ ਜੂਹੀ ਚਾਵਲਾ ਨੂੰ ਆਮਿਰ ਨੂੰ ਗੱਲ੍ਹ ਅਤੇ ਮੱਥੇ 'ਤੇ ਕਿੱਸ ਕਰਨੀ ਸੀ ਪਰ ਜੂਹੀ ਨੇ ਕਿੱਸ ਕਰਨ ਤੋਂ ਇਨਕਾਰ ਕਰ ਦਿੱਤਾ। ਜੂਹੀ ਦੇ ਇਨਕਾਰ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਮੰਸੂਰ ਖਾਨ ਨੇ ਸ਼ੂਟਿੰਗ ਕਰੀਬ 10 ਮਿੰਟ ਲਈ ਰੋਕ ਦਿੱਤੀ ਸੀ।

Punjabi Bollywood Tadka

ਉਹ ਇੰਨਾ ਪਰੇਸ਼ਾਨ ਹੋ ਗਏ ਕਿ ਪੂਰੀ ਯੂਨਿਟ ਨੂੰ ਕਹਿ ਦਿੱਤਾ ਕਿ ਕੋਈ ਕੰਮ ਨਹੀਂ ਹੋਵੇਗਾ, ਸਭ ਕੁਝ ਰੋਕ ਦਿਓ। ਸ਼ੂਟਿੰਗ ਰੁੱਕਣ ਤੋਂ ਬਾਅਦ ਜੂਹੀ ਨੂੰ ਸੀਨ ਦੇ ਬਾਰੇ 'ਚ ਸਮਝਾਇਆ ਗਿਆ। ਆਖਿਰਕਾਰ ਥੋੜੀ ਦੇਰ ਬਾਅਦ ਜੂਹੀ ਨੂੰ ਸਮਝ ਆਇਆ ਕਿ ਇਹ ਸਕ੍ਰਿਪਟ ਦੀ ਡਿਮਾਂਡ ਹੈ ਅਤੇ ਉਨ੍ਹਾਂ ਨੇ ਸੀਨ ਲਈ ਹਾਂ ਕਹਿ ਦਿੱਤਾ। ਇਸ ਕਿੱਸੇ ਨੂੰ ਯਾਦ ਕਰਦੇ ਹੋਏ ਮੰਸੂਰ ਖਾਨ ਨੇ ਫਿਲਮ ਨਾਲ ਜੁੜਿਆ ਇਕ ਰਾਜ਼ ਖੋਲ੍ਹਿਆ।

Punjabi Bollywood Tadka

ਉਨ੍ਹਾਂ ਨੇ ਦੱਸਿਆ ਕਿ ਫਿਲਮ ਦੇ ਦੋ ਕਲਾਈਮੈਕਸ ਸ਼ੂਟ ਕੀਤੇ ਗਏ ਸਨ। ਸਾਰੇ ਚਾਹੁੰਦੇ ਸਨ ਕਿ ਹੈਪੀ ਐਂਡਿੰਗ ਹੋਵੇ ਪਰ ਫਿਲਮ ਦੀ ਕਹਾਣੀ ਦੀ ਡੂੰਘਾਈ ਨੂੰ ਦੇਖਦੇ ਹੋਏ ਇਸ ਦੀ ਕਲਾਈਮੈਕਸ ਬਦਲ ਦਿੱਤਾ ਗਿਆ। ਇਹ ਫਿਲਮ 1988 ਨੂੰ ਰਿਲੀਜ਼ ਹੋਈ ਸੀ। ਫਿਲਮ ਸੁਪਰਹਿੱਟ ਸਿੱਧ ਹੋਣ ਦੇ ਨਾਲ ਇਸ ਨੇ ਇੰਡਸਟਰੀ ਨੂੰ ਦੋ ਵੱਡੇ ਸਟਾਰ ਆਮਿਰ ਖਾਨ ਅਤੇ ਜੂਹੀ ਚਾਵਲਾ ਵੀ ਦਿੱਤੇ।

Punjabi Bollywood Tadka


Tags: Qayamat Se Qayamat TakAamir KhanJuhi ChawlaMansoor KhanKissing Scene

Edited By

Chanda Verma

Chanda Verma is News Editor at Jagbani.