FacebookTwitterg+Mail

ਬੋਲਡ ਸੀਨਜ਼ ਨਾਲ ਭਰਪੂਰ 'ਜੂਲੀ 2' ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

julie 2
29 August, 2017 08:13:28 PM

ਮੁੰਬਈ— ਬਾਲੀਵੁੱਡ ਫਿਲਮ 'ਜੂਲੀ' ਦਾ ਦੂਜਾ ਭਾਗ ਜਲਦ ਹੀ ਸਕ੍ਰੀਨਜ਼ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। ਹਾਲ ਹੀ 'ਚ ਇਸ ਫਿਲਮ ਦਾ ਟੀਜ਼ਰ ਵੀਡੀਓ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 47 ਸੈਕਿੰਡ ਦੇ ਇਸ ਵੀਡੀਓ 'ਚ 'ਜੂਲੀ' ਦੇ ਇਸ ਟੀਜ਼ਰ 'ਚ ਬੋਲਡ ਸੀਨਜ਼ ਦੇਖਣ ਨੂੰ ਮਿਲ ਰਹੇ ਹਨ ਪਰ ਅਜੇ ਫਿਲਮ ਦੀ ਕਹਾਣੀ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਰਿਹਾ ਹੈ।


ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਰਾਏ ਲਕਸ਼ਮੀ, ਰਤੀ ਅਗਨੀਹੋਤਰੀ, ਸਾਹਿਲ ਸਲਾਠਿਆ, ਆਦਿਤਯ ਸ਼੍ਰੀਵਾਸਤਵ, ਰਵਿ ਕਿਸ਼ਨ, ਪੰਕਜ ਤ੍ਰਿਪਾਠੀ ਅਤੇ ਨਿਸ਼ਿਕਾਂਤ ਕਾਮਤ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਵੀਡੀਓ ਦੇ ਡਿਸਕ੍ਰਿਪਸ਼ਨ 'ਚ ਕਹਾਣੀ ਦੇ ਬਾਰੇ 'ਚ ਸਿਰਫ ਇਕ ਹੀ ਲਾਈਨ ਹੈ ਜਿਸਨੂੰ ਦੱਸਿਆ ਜਾ ਰਿਹਾ ਹੈ ਕਿ ਫਿਲਮ ਕਾਲੇ ਰਾਜ ਖੋਲਦੀ ਹੈ ਅਤੇ ਰਾਜਨੀਤੀ, ਅੰਡਰਵਰਲਡ ਦਾ ਸੱਚ ਸਾਹਮਣੇ ਲਿਆਉਂਦੀ ਹੈ।


Tags: Bollywood Actress Julie 2 Raai Laxmi Trailer Teaser ਜੂਲੀ ਟੀਜ਼ਰ