FacebookTwitterg+Mail

ਬੇਹੱਦ ਬੋਲਡ ਸੀਨਜ਼ ਨਾਲ ਭਰਪੂਰ 'ਜੂਲੀ 2' ਦੇ ਟਰੇਲਰ 'ਚ ਦੇਖੋ ਇਸ ਅਦਾਕਾਰਾ ਦਾ ਹੌਟ ਅੰਦਾਜ਼

julie 2
04 September, 2017 06:09:16 PM

ਮੁੰਬਈ— ਬਾਲੀਵੁੱਡ ਫਿਲਮ 'ਜੂਲੀ 2' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਸਾਲ 2004 'ਚ ਆਈ ਫਿਲਮ 'ਜੂਲੀ' ਦਾ ਸੀਕਵਲ ਹੈ। ਹਾਲ ਹੀ 'ਚ ਰਿਲੀਜ਼ ਹੋਏ ਇਸ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਜੂਲੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰਾਏ ਲਕਸ਼ਮੀ ਦਾ ਬੋਲਡ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਟਰੇਲਰ 'ਚ ਫਿਲਮ ਦੇ ਗੀਤ 'ਅੋ ਜੂਲੀ' ਦੀ ਧੁਨ ਸੁਣਾਈ ਦੇ ਰਹੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਫਿਲਮ 'ਜੂਲੀ' ਦੀ ਤਰ੍ਹਾਂ ਇਹ ਕਾਫੀ ਬੋਲਡ ਹੋਵੇਗੀ।


ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਲਕਸ਼ਮੀ ਰਾਏ, ਰਤੀ ਅਗਨੀਹੌਤਰੀ, ਸਾਹਿਲ ਸਲਾਠਿਆ, ਆਦਿਤਯ ਸ਼੍ਰੀਵਾਸਤਵ, ਰਵੀ ਕ੍ਰਿਸ਼ਨ, ਪੰਕਜ ਤ੍ਰਿਪਾਠੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬੀਤੇ ਦਿਨੀਂ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Bollywood Actress Julie 2 Raai Laxmi Trailer Bold Scene  ਜੂਲੀ ਟੀਜ਼ਰ