FacebookTwitterg+Mail

ਐਕਸ਼ਨ ਨਾਲ ਭਰਪੂਰ 'ਜੁਰਾਸਿਕ ਵਰਲਡ' ਦਾ ਟਰੇਲਰ ਰਿਲੀਜ਼

jurassic world fallen kingdom
05 February, 2018 07:16:26 PM

ਮੁੰਬਈ (ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਫਿਲਮ 'ਜੁਰਾਸਿਕ ਵਰਲਡ : ਫਾਲੇਨ ਕਿੰਗਡਮ' ਦਾ ਦੂਜਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਟਰੇਲਰ ਨੂੰ ਯੂ-ਟਿਊਬ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਦਕਿ ਇਸਦੇ ਪਹਿਲੇ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਸੀ। ਡਾਇਨਾਸੌਰ 'ਤੇ ਆਧਾਰਿਤ ਇਸ ਫਿਲਮ ਦੇ ਟਰੇਲਰ 'ਚ ਕਈ ਅਜਿਹੇ ਐਕਸ਼ਨ ਸੀਨਜ਼ ਫਿਲਮਾਏ ਗਏ ਹਨ ਜੋ ਇਸ ਟਰੇਲਰ ਨੂੰ ਹੋਰ ਜ਼ਿਆਦਾ ਜ਼ਬਰਦਸਤ ਬਣਾਉਂਦੇ ਹਨ।

ਦੱਸਣਯੋਗ ਹੈ ਕਿ ਫਿਲਮ ਨਿਰਮਾਤਾ ਜੇ. ਏ. ਬਿਓਨਾ ਨੇ ਕਿਹਾ, ''ਪ੍ਰੋਮੋ ਸਿਰਫ ਫਿਲਮ ਦੇ ਪਹਿਲੇ 50 ਮਿੰਟ ਦੇ ਦ੍ਰਿਸ਼ ਨੂੰ ਦਿਖਾਉਂਦਾ ਹੈ ਪਰ ਪ੍ਰੋਮੋ ਰਾਹੀਂ ਜੋ ਦਿਖਾਇਆ ਗਿਆ ਹੈ, ਉਸ ਤੋਂ ਵੀ ਜ਼ਿਆਦਾ ਸੀਨਜ਼ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲਣਗੇ। ਇਹ ਫਿਲਮ ਸਾਲ 2015 'ਚ ਆਈ ਫਿਲਮ 'ਜੁਰਾਸਿਕ ਪਾਰਕ' ਦਾ ਸੀਕਵਲ ਹੈ। ਇਸ ਤੋਂ ਇਲਾਵਾ ਇਹ ਫਿਲਮ 22 ਜੂਨ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Jurassic World Fallen Kingdom Trailer Jurassic Park Dinosaurs JA Bayona Hollywood Film

Edited By

Kapil Kumar

Kapil Kumar is News Editor at Jagbani.