FacebookTwitterg+Mail

'ਜੁਰਾਸਿਕ ਵਰਲਡ 2' ਦਾ ਟਰੇਲਰ ਰਿਲੀਜ਼, ਇੱਕਲੇ ਦੇਖਣ 'ਤੇ ਹੋ ਸਕਦਾ ਹੈ ਹਾਰਟ ਫੇਲ

jurassic world the fallen kingdom
09 December, 2017 12:31:28 PM

ਮੁੰਬਈ(ਬਿਊਰੋ)— 'ਜੁਰਾਸਿਕ ਵਰਲਡ : ਫਾਲੇਨ ਕਿੰਗਡਮ' ਦਾ ਟਰੇਲਰ ਆ ਚੁੱਕਾ ਹੈ, ਜੋ ਕਾਫੀ ਜਾਣਦਾਰ ਲੱਗ ਰਿਹਾ ਹੈ। ਇੰਨਾ ਹੀ ਨਹੀਂ ਟਰੇਲਰ ਨੇ ਫਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਇਸ ਵਾਰ ਫਿਲਮ ਦੀ ਕਹਾਣੀ ਦਾ ਐਂਗਲ ਵੀ ਵੱਖਰਾ ਹੈ ਤੇ ਐਕਸ਼ਨ ਵੀ ਖੂਬ ਹੈ। ਬੱਚਿਆਂ ਦੇ ਨਾਲ-ਨਾਲ ਇਸ ਵਾਰ ਤੁਸੀਂ ਵੀ ਫਿਲਮ ਦੇਖਦੇ ਸਮੇਂ ਡਰ ਸਕਦੇ ਹੋ। ਇਸ ਫਿਲਮ ਦੇ ਆਲੋਚਕਾ ਨੂੰ ਇਕ ਕਰਾਰਾ ਜਵਾਬ ਵੀ ਮਿਲਿਆ ਹੈ। ਅਸਲ 'ਚ ਹਰ ਸਾਲ ਇਸ ਫਿਲਮ ਦੀ ਇਕੋ ਜਿਹੀ ਕਹਾਣੀ ਨੂੰ ਲੈ ਕੇ ਆਲੋਚਕ ਫਿਲਮ ਦੇ ਨਿਰਮਾਤਾਵਾਂ ਦੀ ਖਿਚਾਈ ਕਰਦੇ ਸਨ ਪਰ ਇਸ ਵਾਰ ਫਿਲਮ 'ਚ ਕਹਾਣੀ ਦੇ ਨਾਂ 'ਤੇ ਨਵਾਂ ਐਂਗਲ ਲਿਆ ਗਿਆ ਹੈ।

ਫਿਲਮ 'ਚ ਜੁਰਾਸਿਕ ਪਾਰਕ ਦਾ ਕਾਫੀ ਸਾਰਾ ਨੋਸਟਲਜੀਆ ਭਰਿਆ ਗਿਆ ਹੈ ਤੇ ਪਹਿਲੀ ਫਿਲਮ ਦੇ ਅਭਿਨੇਤਾ ਜੇਫ ਗਲੋਡਬਲਸ ਨੂੰ ਇਸ ਫਿਲਮ 'ਚ ਲਿਆ ਗਿਆ ਹੈ। ਫਿਲਮ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਫਿਲਮ ਦੇ ਟਰੇਲਰ ਨੂੰ 5 ਘੰਟਿਆਂ 'ਚ 8 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਦੀ ਕਹਾਣੀ ਪਿਛਲੀ ਫਿਲਮ ਦੇ ਅੰਤ ਤੋਂ ਸ਼ੁਰੂ ਹੁੰਦੀ ਹੈ। ਸਾਲ 2015 ਦੀ 'ਜੁਰਾਸਿਕ ਵਰਲਡ' 'ਚ ਦਿਖਾਇਆ ਗਿਆ ਸੀ ਕਿ ਇਨਡੈਮਿਨਸ ਰੇਕਸ ਨਾਂ ਦੇ ਮਾਂਸਾਹਾਰੀ ਦਾ ਇਕ ਜਿਊਂਦਾ ਆਂਡਾ ਬਚਿਆ ਰਹਿ ਗਿਆ ਸੀ ਤੇ ਹੁਣ ਆਈਲੈਂਡ 'ਤੇ ਇੰਡਿਮਿਨਸ ਰੇਸਕ ਤੋਂ ਇਲਾਵਾ ਤੋਂ ਇਲਾਵਾ ਟੀ ਰੇਸਕ ਵੀ ਖੁੱਲ੍ਹਾ ਘੁੰਮ ਰਿਹਾ ਹੈ।

Punjabi Bollywood Tadka


Tags: Jurassic World The Fallen KingdomOfficial TrailerChris PrattJustice Smith James Cromwell