ਲਾਸ ਏਂਜਿਲਸ— ਕੈਨੇਡੀਅਨ ਗਾਇਕ ਜਸਟਿਨ ਬੀਬਰ ਅੱਜ ਆਪਣਾ 23ਵਾਂ ਜਨਮਦਿਨ ਮਨਾ ਰਿਹਾ ਹੈ। ਉਸ ਦਾ ਜਨਮ 1 ਮਾਰਚ 1994 'ਚ ਹੋਇਆ ਸੀ। ਬੀਬਰ ਦੀ ਖੋਜ ਸਕੂਟਰ ਬ੍ਰਾਊਨ ਨੇ ਸਾਲ 2007 'ਚ ਕੀਤੀ ਸੀ। ਬ੍ਰਾਊਨ ਨੇ ਬੀਬਰ ਦੇ ਵੀਡੀਓ ਯੂ.ਟਿਊਬ 'ਤੇ ਦੇਖੇ ਸਨ ਅਤੇ ਅੱਗੇ ਜਾ ਕੇ ਉਸ ਦੇ ਮੈਨੇਜ਼ਰ ਬਣ ਗਏ। ਬੀਬਰ ਦਾ ਪਹਿਲਾਂ ਗੀਤ 'ਵਨ ਟਾਈਮ' ਸਾਲ 2009 'ਚ ਰਿਲੀਜ਼ ਹੋਇਆ ਸੀ। ਉਸ ਦੀ ਪਹਿਲੀ ਐਲਬਮ 'ਮਾਯ ਵਲਰਡ' ਨਵੰਬਰ 2009 'ਚ ਰਿਲੀਜ਼ ਹੋਈ ਸੀ। ਉਹ ਅਜਿਹੇ ਪਹਿਲੇ ਕਲਾਕਾਰ ਹਨ, ਜਿਨ੍ਹਾਂ ਦੇ 7 ਗੀਤ ਬਿਲਬੋਰਡ ਹੌਟ 100 ਦੀ ਲਿਸਟ 'ਚ ਸ਼ਾਮਲ ਹੋਏ ਸਨ। ਬੀਬਰ ਜਿਨਾਂ ਮਸ਼ਹੂਰ ਹੈ, ਉਸ ਦਾ ਨਾਂ ਉਨ੍ਹਾਂ ਹੀ ਜ਼ਿਆਦਾ ਵਿਵਾਦਾਂ ਨਾਲ ਜੁੜਿਆ ਹੈ। ਉਸ ਨੂੰ ਕਈ ਵਾਰ ਲਾਪਰਵਾਹੀ ਡਰਾਇਵਿੰਗ ਲਈ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਪੁਲਿਸ ਨੇ ਉਸ ਦੇ ਖਿਲਾਫ ਹਿੰਸਾ ਫਲਾਉਣ ਦਾ ਕੇਸ ਵੀ ਦਰਜ ਕੀਤਾ ਹੈ। ਅੱਗੇ ਦੇਖੋ ਜਸਟਿਨ ਬੀਬਰ ਦੀਆਂ ਸ਼ਾਨਦਾਰ ਤਸਵੀਰਾਂ।