FacebookTwitterg+Mail

ਮਈ 'ਚ ਹੋਣ ਵਾਲੇ ਜਸਟਿਨ ਬੀਬਰ ਦੇ ਸ਼ੋਅ ਦੀ ਮੇਜ਼ਬਾਨੀ ਕਰੇਗੀ ਇਹ ਬਾਲੀਵੁੱਡ ਅਭਿਨੇਤਰੀ

justin bieber jacqueline fernandez
20 March, 2017 08:23:42 PM
ਮੁੰਬਈ— ਦੁਨੀਆ ਭਰ 'ਚ ਆਪਣੀ ਆਵਾਜ਼ ਤੇ ਆਪਣੇ ਸਟਾਈਲ ਕਾਰਨ ਮਸ਼ਹੂਰ ਪੌਪ ਗਾਇਕ ਜਸਟਿਨ ਬੀਬਰ ਦੇ ਚਾਹੁਣ ਵਾਲਿਆਂ ਲਈ ਇਹ ਖਬਰ ਬੇਹੱਦ ਖਾਸ ਹੈ। ਜਸਟਿਨ ਬੀਬਰ ਮਈ 'ਚ ਪਹਿਲੀ ਵਾਰ ਭਾਰਤ ਆਉਣ ਵਾਲੇ ਹਨ। ਭਾਰਤ 'ਚ ਵੀ ਜਸਟਿਨ ਦੇ ਫੈਨਜ਼ ਦੀ ਲਿਸਟ ਕਾਫੀ ਲੰਬੀ ਹੈ ਤੇ ਖਾਸਕਰ ਨੌਜਵਾਨਾਂ ਵਿਚਾਲੇ ਉਸ ਦਾ ਇਕ ਅਲੱਗ ਹੀ ਕ੍ਰੇਜ਼ ਹੈ।
ਫੈਨਜ਼ ਦੀ ਇਸ ਲਿਸਟ 'ਚ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦਾ ਨਾਂ ਵੀ ਸ਼ਾਮਲ ਹੈ। ਜੈਕਲੀਨ ਇੰਟਰਨੈਸ਼ਨਲ ਪੱਧਰ ਦੇ ਪੌਪ ਸਟਾਰ ਤੇ ਗਰੈਮੀ ਐਵਾਰਡ ਜੇਤੂ ਜਸਟਿਨ ਬੀਬਰ ਦੇ ਮਈ 'ਚ ਭਾਰਤ ਦੌਰੇ ਦੌਰਾਨ ਮੇਜ਼ਬਾਨੀ ਕਰੇਗੀ। ਉਹ ਜਸਟਿਨ ਨੂੰ ਮੁੰਬਈ ਦੀਆਂ ਮਸ਼ਹੂਰ ਥਾਵਾਂ 'ਤੇ ਲੈ ਕੇ ਜਾਵੇਗੀ। ਉਸ ਦੀ ਇੱਛਾ ਹੈ ਕਿ ਉਹ ਬੀਬਰ ਨੂੰ ਹਰ ਦੇਸੀ ਚੀਜ਼ ਖੁਆਵੇ। ਬੀਬਰ 10 ਮਈ ਨੂੰ ਡੀਵਾਈ ਪਾਟਿਲ ਸਟੇਡੀਅਮ 'ਚ ਪਰਪਜ਼ ਵਰਲਡ ਟੂਰ ਪ੍ਰੋਗਰਾਮ ਤਹਿਤ ਪੇਸ਼ਕਾਰੀ ਦੇਣਗੇ।

Tags: Justin Bieber Jacqueline Fernandez ਜਸਟਿਨ ਬੀਬਰ ਜੈਕਲੀਨ ਫਰਨਾਂਡੀਜ਼