FacebookTwitterg+Mail

ਗਾਲ੍ਹਾਂ ਅਤੇ ਐਡਲਟ ਸੀਨਜ਼ ਨਾਲ ਭਰਪੂਰ 'ਕਾਲਾਕਾਂਡੀ' ਦਾ ਟਰੇਲਰ ਰਿਲੀਜ਼ (ਵੀਡੀਓ)

kaalakaandi
07 December, 2017 12:50:27 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਕਾਲਾਕਾਂਡੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟਰੇਲਰ 'ਚ ਗਾਲ੍ਹਾਂ ਅਤੇ ਐਡਲਟ ਸੀਨਜ਼ ਦੀ ਭਰਮਾਰ ਹੈ ਜਿਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਫਿਲਮ ਵੀ ਕਾਫੀ ਹੱਦ ਤੱਕ ਅਡੱਲਟ ਹੀ ਹੋਵੇਗੀ। ਟਰੇਲਰ 'ਚ ਦਿਖਾਇਆ ਗਿਆ ਹੈ ਕਿ ਸੈਫ ਦੀ ਅਜਿਹੀ ਹਾਲਤ ਕੈਂਸਰ ਦੀ ਵਜ੍ਹਾ ਨਾਲ ਹੁੰਦੀ ਹੈ, ਜਦੋਂ ਸੈਫ ਨੂੰ ਪਤਾ ਲੱਗਦਾ ਹੈ ਕਿ ਉਸਨੂੰ ਕੈਂਸਰ ਹੈ ਤਾਂ ਉਹ ਆਪਣਾ ਮਾਨਸਿਕ ਸੰਤੁਲਨ ਖੋਹ੍ਹ ਬੈਠਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਦੀ ਅਜਿਹੀ ਹਾਲਤ ਹੋ ਜਾਂਦੀ ਹੇ।


ਦੱਸਣਯੋਗ ਹੈ ਕਿ ਸੈਫ ਅਲੀ ਖਾਨ ਸਟਾਰਰ ਫਿਲਮ 'ਕਾਲਾਕਾਂਡੀ' ਅਗਲੇ ਸਾਲ 12 ਜਨਵਰੀ ਨੂੰ ਰਿਲੀਜ਼ ਹੋਵੇਗੀ। ਬੀਤੇ ਦਿਨੀਂ ਇਸ ਫਿਲਮ ਦਾ ਇਕ ਪੋਸਟਰ ਸਾਹਮਣੇ ਆਇਆ ਜਿਸ 'ਚ ਸੈਫ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲੀ। ਇਸ ਤੋਂ ਪਹਿਲਾਂ ਸੈਫ ਫਿਲਮ 'ਸ਼ੈੱਫ' 'ਚ ਨਜ਼ਰ ਆਏ ਸਨ। ਇਹ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਅਜਿਹੇ 'ਚ ਫੈਨਜ਼ ਨੂੰ ਸੈਫ ਅਤੇ 'ਕਾਲਾਕਾਂਡੀ' ਤੋਂ ਕਾਫੀ ਉਮੀਦਾਂ ਹਨ। ਆਪਣੇ ਲੁੱਕ ਤੋਂ ਲੈ ਕੇ ਡਾਇਲਾਗਜ਼ ਤੱਕ ਸੈਫ ਨੇ ਇਸ ਫਿਲਮ ਲਈ ਕਾਫੀ ਮਿਹਨਤ ਕੀਤੀ ਹੈ।


Tags: Saif Ali Khan Kaalakaandi Trailer Adult Scenes Cancer Hindi Film