FacebookTwitterg+Mail

Box Office : 'ਕਾਲਾਕਾਂਡੀ' ਨੇ ਵੀਕੈਂਡ 'ਚ ਕਮਾਏ ਇੰਨੇ ਕਰੋੜ

kaalakaandi
15 January, 2018 07:20:59 PM

ਮੁੰਬਈ (ਬਿਊਰੋ)— ਸੈਫ ਅਲੀ ਖਾਨ ਸਟਾਰਰ ਫਿਲਮ 'ਕਾਲਾਕਾਂਡੀ' ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਰਹੀ ਹੈ। ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁਕਰਵਾਰ 1.25 ਕਰੋੜ, ਦੂਜੇ ਦਿਨ ਸ਼ਨੀਵਾਰ 1.20 ਕਰੋੜ ਅਤੇ ਤੀਜੇ ਦਿਨ ਐਤਵਾਰ 1.40 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ 'ਤੇ 3.85 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ।

ਦੱਸਣਯੋਗ ਹੈ ਕਿ ਨਿਰਦੇਸ਼ਕ ਅਕਸ਼ਤ ਵਰਮਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਕਾਲਾਕਾਂਡੀ' 'ਚ ਸੈਫ ਅਲੀ ਖਾਨ ਤੋਂ ਇਲਾਵਾ ਅਕਸ਼ੇ ਓਬਰਾਏ, ਸ਼ੋਬੀਤਾ ਧੁਲੀਪਾਲਾ, ਈਸ਼ਾ ਤਲਵਾਰ ਤੇ ਨਾਰੀ ਸਿੰਘ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਕਰੀਬ 35 ਕਰੋੜ ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰੇਗੀ।


Tags: Saif Ali Khan Sobhita Dhulipala Akshay Oberoi Kaalakaandi Box Office Hindi Film

Edited By

Kapil Kumar

Kapil Kumar is News Editor at Jagbani.