FacebookTwitterg+Mail

Teaser : 'ਕਾਲਾਕਾਂਡੀ' ਦਾ ਟੀਜ਼ਰ ਰਿਲੀਜ਼, ਦਮਦਾਰ ਅੰਦਾਜ਼ 'ਚ ਨਜ਼ਰ ਆਏ ਸੈਫ

kaalakandi
14 July, 2017 03:56:10 PM

ਮੁੰਬਈ— ਪਿਛਲੇ ਦਿਨੀਂ 'ਚ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਕਾਲਾਕਾਂਡੀ' ਦਾ ਫਰਸਟ ਲੁੱਕ ਸਾਹਮਣੇ ਆਇਆ ਹੈ ਅਤੇ ਇਸ ਤੋਂ ਬਾਅਦ ਇਸ ਦਾ ਟੀਜ਼ਰ ਵੀ ਰਿਲੀਜ਼ ਕੀਤਾ ਹੋਇਆ ਹੈ। ਇਸ ਫਿਲਮ ਦੇ ਪਹਿਲੇ ਲੁੱਕ ਵਿਚ ਸੈਫ ਦਾ ਅੰਦਾਜ਼ ਬਿਲਕੁਲ ਨਿਰਾਲਾ ਦਿਖਿਆ ਹੈ ,ਉਨ੍ਹਾਂ ਦੇ ਸਿਰ ਤੇ ਢੇਰ ਸਾਰੀਆਂ ਚੋਟੀਆਂ ਨਜ਼ਰ ਆ ਰਹੀਆਂ ਹਨ। ਟੀਜ਼ਰ ਦੀ ਸ਼ੁਰੂਆਤ ਵਿਚ ਸੈਫ ਅਲੀ ਖਾਨ ਆਮ ਲੁਕ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਹਮਣੇ ਖੜੀ ਮਹਿਲਾ ਕਾਫੀ ਸਹਿਮੀ ਹੋਈ ਨਜ਼ਰ ਆ ਰਹੀ ਹੈ। ਥੋੜੀ ਹੀ ਦੇਰ ਬਾਅਦ ਸੈਫ ਦਾ ਹੁਲੀਆ ਪੂਰੀ ਤਰ੍ਹਾਂ ਬਦਲਿਆ ਨਜ਼ਰ ਆਉਂਦਾ ਹੈ। ਉਹ ਪੀਲੇ ਰੰਗ ਦੇ ਅਜੀਬ ਜਿਹੇ ਜੈਕੇਟ ਵਿਚ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਦੇ ਸਿਰ 'ਤੇ ਢੇਰ ਸਾਰੀਆਂ ਚੋਟੀਆਂ ਦਿਖਾਈ ਦੇ ਰਹੀਆਂ ਹਨ।


ਫਿਲਮ ਵਿਚ ਐਕਸ਼ਨ, ਥ੍ਰਿਲਰ, ਰੋਮਾਂਸ ਸਭ ਕੁੱਝ ਦਾ ਤੜਕਾ ਲਾਇਆ ਗਿਆ ਹੈ। ਅਕਸ਼ਤ ਸ਼ਰਮਾ ਦੇ ਨਿਰਦੇਸ਼ਨ ਵਿਚ ਬਣ ਰਹੀ ਇਹ ਫਿਲਮ ਇਕ ਡਾਰਕ ਕਾਮੇਡੀ ਫਿਲਮ ਦੱਸੀ ਜਾ ਰਹੀ ਹੈ। ਫਿਲਮ ਦੀ ਕਹਾਣੀ ਕੁਝ ਅਜਿਹੀ ਹੈ ਜਿਸ ਵਿਚ ਕੈਂਸਰ ਤੋਂ ਪੀੜਤ ਹੋਣ ਦੀ ਖਬਰ ਸੁਣ ਕੇ ਸੈਫ ਆਪਣਾ ਮਾਨਸਿਕ ਸੰਤੁਲਨ ਖੋਹ ਦਿੰਦੇ ਹਨ। ਅਕਸ਼ਤ ਨੇ ਇਸ ਫਿਲਮ ਦਾ ਡਾਇਰੈਕਸ਼ਨ ਕਰਨ ਦੇ ਨਾਲ-ਨਾਲ ਇਸਦੀ ਸਕ੍ਰਿਪਟ ਵੀ ਲਿਖੀ ਹੈ। ਹਾਲ ਹੀ ਵਿਚ ਸਿਨੇਸਤਾਨ ਫਿਲਮ ਕੰਪਨੀ ਨੇ ਇਸ ਫਿਲਮ ਦੀ ਰਿਲੀਜ਼ ਡੇਟ ਦੀ ਘੋਸ਼ਣਾ ਕੀਤੀ ਹੈ। ਇਹ ਫਿਲਮ 8 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਸੈਫ ਅਲੀ ਖਾਨ ਤੋਂ ਇਲਾਵਾ ਈਸ਼ਾ ਤਲਵਾਰ ,ਕੁਨਾਲ ਰਾਏ ਕਪੂਰ ,ਦੀਪਕ ਡੋਬਿਰਿਆਲ, ਨੀਲ ਭੂਪਲਮ ਵੀ ਅਹਿਮ ਕਿਰਦਾਰ ਵਿਚ ਨਜ਼ਰ ਆਉਂਣਗੇ।


Tags: Bollywoode celebrityHindi Film Saif Ali Khan kaalakandiTeaserDark Comedy film ਸੈਫ ਅਲੀ ਖਾਨ ਕਾਲਾਕਾਂਡੀ