FacebookTwitterg+Mail

ਬਾਕਸ ਆਫਿਸ 'ਤੇ 'ਕਬਾਲੀ' ਨੇ ਮਚਾਇਆ ਤਹਿਲਕਾ, ਰਚਿਆ ਨਵਾਂ ਇਤਿਹਾਸ!

    1/4
23 July, 2016 01:59:37 PM

ਚੇਨਈ— ਦੱਖਣ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਕਬਾਲੀ' ਦੇਸ਼ ਭਰ 'ਚ ਰਿਲੀਜ਼ ਹੋਈ ਹੈ। ਚੇਨਈ 'ਚ ਇਸ ਫਿਲਮ ਦਾ ਪਹਿਲਾ ਸ਼ੋਅ ਸਵੇਰੇ 3 ਵਜੇ ਚੱਲਿਆ, ਜੋ ਕਿ ਹਾਊਸਫੁੱਲ ਰਿਹਾ। ਇਸ ਤੋਂ ਇਲਾਵਾ ਮੁੰਬਈ 'ਚ ਇਸ ਫਿਲਮ ਦਾ ਪਹਿਲਾ ਸ਼ੋਅ 6 ਵਜੇ ਸ਼ੁਰੂ ਹੋਇਆ, ਜਿੱਥੇ ਫਿਲਮ ਨੇ 100 ਪ੍ਰਤੀਸ਼ਤ ਓਪਨਿੰਗ ਲਈ ਹੈ। ਇਸ ਫਿਲਮ 'ਚ ਰਾਧਿਕਾ ਆਪਟੇ ਅਤੇ ਧਨਸਿਕਾ ਵੀ ਮੁਖ ਭੂਮਿਕਾ 'ਚ ਹੈ।
ਇਸ ਫਿਲਮ ਬਾਰੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਦੱਖਣੀ ਭਾਰਤ 'ਚ ਰਿਕਾਰਡ ਤੋੜ ਕਮਾਈ ਕਰ ਸਕਦੀ ਹੈ। ਸਿਨੇਮਾਘਰਾਂ ਦੇ ਬਾਹਰ ਰਜਨੀਕਾਂਤ ਦੇ ਪ੍ਰਸ਼ੰਸਕਾਂ ਦੀ ਭੀੜ ਨੇ ਕਹਿਰ ਮਚਾਇਆ ਹੋਇਆ ਸੀ। ਕਿਸੇ ਨੇ ਆਪਣੇ ਸਰੀਰ 'ਤੇ ਰਜਨੀਕਾਂਤ ਦਾ ਚਿਹਰਾ ਬਣਵਾਇਆ ਸੀ ਤਾਂ ਕਈਆਂ ਨੇ ਉਨ੍ਹਾਂ ਦੇ ਸ਼ਕਲ ਦੀ ਟੀ-ਸ਼ਰਟ ਪਾਈ ਹੋਈ ਸੀ। ਸਾਰੀਆਂ ਟਿਕਟਾਂ ਪਹਿਲਾਂ ਤੋਂ ਹੀ ਵਿਕ ਚੁੱਕੀਆਂ ਸਨ। ਇਹ ਸੰਭਾਵਨਾ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਦੋ ਦਿਨਾਂ 'ਚ ਹੀ 50 ਕਰੋੜ ਦੀ ਕਮਾਈ ਕਰ ਸਕਦੀ ਹੈ। ਇਸ ਫਿਲਮ ਨੇ ਅਮਰੀਕਾ 'ਚ ਵੀ ਇਕ ਰਿਕਾਰਡ ਕਾਇਮ ਕੀਤਾ ਹੈ। ਅਸਲ 'ਚ ਇਸ ਫਿਲਮ ਦੇ ਪ੍ਰੀਮਿਅਰ 'ਚ ਹੁਣ ਤੱਕ ਦੇ ਸਭ ਤੋਂ ਵੱਧ ਸੰਖਿਆ 'ਚ ਲੋਕ ਪਹੁੰਚੇ ਹਨ।
ਜ਼ਿਕਰਯੋਗ ਹੈ ਕਿ ਹੁਣ ਤੱਕ ਦੱਖਣੀ ਫਿਲਮ 'ਬਾਹੂਬਲੀ' ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਰਹੀ ਹੈ ਪਰ ਹੁਣ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ 'ਕਬਾਲੀ' ਇਸ ਫਿਲਮ ਦਾ ਰਿਕਾਰਡ ਤੋੜ ਕੇ ਨਵਾਂ ਇਤਿਹਾਸ ਰਚੇਗੀ। ਇਸ ਫਿਲਮ ਨੇ ਪਹਿਲੇ ਦਿਨ 50 ਕਰੋੜ ਦੀ ਕਮਾਈ ਕਰ ਕੇ ਇਤਿਹਾਸ ਰੱਚ ਦਿੱਤਾ ਹੈ। 'ਬਾਹੂਬਲੀ' ਨੇ 48 ਘੰਟਿਆਂ 'ਚ 100 ਕਰੋੜ ਦੀ ਕਮਾਈ ਕੀਤੀ ਸੀ।
ਜਾਣਕਾਰੀ ਅਨੁਸਾਰ ਇਹ ਫਿਲਮ ਤਮਿਲਨਾਡੂ ਦੇ 1000 ਸਕ੍ਰੀਨਾਂ 'ਤੇ ਰਿਲੀਜ਼ ਹੋਈ ਹੈ। ਭਾਰਤ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਮਲੇਸ਼ੀਆ ਅਤੇ ਸਿੰਗਾਪੁਰ 'ਚ ਵੀ ਇਹ ਫਿਲਮ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਦੇਖਣ ਲਈ ਜਪਾਨ ਤੋਂ ਵੀ ਰਜਨੀਕਾਂਤ ਦੇ ਕਈ ਪ੍ਰਸ਼ੰਸਕ ਆਏ ਹਨ। ਕਈ ਲੋਕਾਂ ਨੇ ਦਿਨ ਦੇ ਦੂਜੇ ਸ਼ੋਅ ਦੀਆਂ ਟਿਕਟਾਂ ਮੁੜ ਖਰੀਦੀਆਂ, ਕਿਉਂਕਿ ਉਹ ਫਿਲਮ ਦਾ ਕੁਝ ਹਿੱਸਾ ਦੇਖ ਨਹੀਂ ਸਕੇ ਸਨ।


Tags: ਬਾਕਸ ਆਫਿਸਕਬਾਲੀਕਮਾਈkabali box office collection