FacebookTwitterg+Mail

ਜੇਕਰ ਹੋ ਰਜਨੀਕਾਂਤ ਦੇ ਪ੍ਰਸ਼ੰਸਕ, ਤਾਂ ਜ਼ਰੂਰ ਦੇਖੋ 'ਕਬਾਲੀ'

kabali review
23 July, 2016 01:27:12 PM

ਮੁੰਬਈ— ਦੱਖਣ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਕਬਾਲੀ' ਦੇਸ਼ ਭਰ 'ਚ ਰਿਲੀਜ਼ ਹੋਈ ਹੈ। ਚੇਨਈ 'ਚ ਇਸ ਫਿਲਮ ਦਾ ਪਹਿਲਾ ਸ਼ੋਅ ਸਵੇਰੇ 3 ਵਜੇ ਚੱਲਿਆ, ਜੋ ਕਿ ਹਾਊਸਫੁੱਲ ਰਿਹਾ। ਇਸ ਤੋਂ ਇਲਾਵਾ ਮੁੰਬਈ 'ਚ ਇਸ ਫਿਲਮ ਦਾ ਪਹਿਲਾ ਸ਼ੋਅ 6 ਵਜੇ ਸ਼ੁਰੂ ਹੋਇਆ, ਜਿੱਥੇ ਫਿਲਮ ਨੇ 100 ਪ੍ਰਤੀਸ਼ਤ ਓਪਨਿੰਗ ਲਈ ਹੈ। ਇਸ ਫਿਲਮ 'ਚ ਰਾਧਿਕਾ ਆਪਟ ਅਤੇ ਧਨਸਿਕਾ ਵੀ ਮੁਖ ਭੂਮਿਕਾ 'ਚ ਹੈ।
ਇਸ ਫਿਲਮ ਦੀ ਕਹਾਣੀ ਉਸ ਸਮੇਂ ਸ਼ੁਰੂ ਹੁੰਦੀ ਹੈ, ਜਦੋਂ ਕਬਾਲੀ (ਰਜਨੀਕਾਂਤ) ਤੋਂ (ਜੋ 20 ਸਾਲ ਮਲੇਸ਼ੀਆ ਦੀ ਜੇਲ 'ਚ ਬਿਤਾਉਣ ਤੋਂ ਬਾਅਦ ਬਾਹਰ ਆਇਆ ਹੈ) ਜੇਲ ਤੋਂ ਬਾਹਰ ਆਉਂਦਾ ਹੈ ਅਤੇ ਉਸ ਦੇ ਬਾਹਰ ਆਉਣ ਤੋਂ ਬਾਅਦ ਉਸ ਦੇ ਸਿਰਫ ਦੋ ਮਕਸਦ ਹਨ। ਪਹਿਲਾ ਆਪਣੀ ਪਤਨੀ (ਰਾਧਿਕਾ) ਬਾਰੇ ਪਤਾ ਲਗਾਉਣਾ, ਜਿਸ ਨੂੰ ਲੋਕ ਮਰਿਆ ਹੋਇਆ ਸਮਝਦੇ ਹਨ ਅਤੇ ਦੂਜਾ ਗੈਂਗਸਟਰ ਟੋਨੀ ਲੀ (ਵਿੰਸਟਨ ਚਾਓ) ਅਤੇ ਉਸ ਦੇ ਗੈਂਗ ਤੋਂ ਬਦਲਾ ਲੈਣਾ, ਜਿਨ੍ਹਾਂ ਨੇ ਉਸ ਦਾ ਪਰਿਵਾਰ ਖਤਮ ਕਰ ਦਿੱਤਾ। ਟੋਨੀ ਮਲੇਸ਼ੀਆ ਦਾ ਇਕ ਬਹੁਤ ਵੱਡਾ ਮਾਫੀਆ (ਗੁੰਡਾ) ਹੈ, ਜੋ ਡ੍ਰਗਸ ਅਤੇ ਔਰਤਾਂ ਨੂੰ ਵੇਚਨ ਦਾ ਧੰਦਾ ਕਰਦਾ ਹੈ। ਕਬਾਲੀ, ਜੋ ਆਪ ਵੀ ਗੈਂਗਸਟਰ ਹੈ, ਦੇ ਜੇਲ ਜਾਣ ਤੋਂ ਬਾਅਦ ਟੋਨੀ ਦਾ ਧੰਦਾ ਕਾਫੀ ਵਧੀਆ ਚੱਲ ਰਿਹਾ ਹੁੰਦਾ ਹੈ ਪਰ ਉਸ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਦਾ ਧੰਦਾ ਠੱਪ ਹੋ ਜਾਂਦਾ ਹੈ ਅਤੇ ਉਹ ਉਸ ਨੂੰ ਮਾਰਨ ਦੀ ਯੋਜਨਾ ਬਣਾਉਣ ਲੱਗ ਜਾਂਦਾ ਹੈ। ਕਬਾਲੀ ਵੀ ਇਕ ਗੁੰਡਾ ਪਰ ਉਹ ਕੋਈ ਗਲਤ ਕੰਮ ਨਹੀਂ ਕਰਦਾ, ਸਗੋਂ ਲੋਕਾਂ ਦੀ ਭਲਾਈ ਕਰਦਾ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਮਲੇਸ਼ੀਆਂ ਦੀਆਂ ਲੋਕੇਸ਼ਨਾ ਕਾਫੀ ਖੂਬਸੂਰਤ ਅਤੇ ਸ਼ਾਨਦਾਰ ਹਨ। ਉਂਝ ਗੈਂਗਸਟਰ ਅਤੇ ਮਾਫੀਆ 'ਤੇ ਅਧਾਰਿਤ ਫਿਲਮਾਂ ਅਸੀਂ ਪਹਿਲਾਂ ਵੀ ਕਈ ਦੇਖ ਚੁੱਕੇ ਹਾਂ ਪਰ ਇਹ ਫਿਲਮ ਕੁਝ ਖਾਸ ਅਤੇ ਵੱਖਰੀ ਹੈ, ਜੋ ਕਿ ਬੇਹੱਦ ਧਮਾਕੇਦਾਰ ਹੈ। ਰਜਨੀਕਾਂਤ ਦੇ ਪ੍ਰਸ਼ੰਸਕਾ ਇਸ ਫਿਲਮ ਨੂੰ ਦੇਖ ਕੇ ਬੇਹੱਦ ਸੰਤੁਸ਼ਟ ਹਨ।


Tags: ਕਬਾਲੀਸਮੀਖਿਆkabalireview