FacebookTwitterg+Mail

ਕਾਦਰ ਖਾਨ ਦੀ ਸਿਹਤ ਹੋਈ ਖਰਾਬ, ਇਲਾਜ ਲਈ ਰਵਾਨਾ ਹੋਏ ਕੈਨੇਡਾ

kader khan
28 February, 2017 03:51:36 PM
ਮੁੰਬਈ— ਬਾਲੀਵੁੱਡ ਅਭਿਨੇਤਾ ਕਾਦਰ ਖਾਨ ਦੀ ਸਿਹਤ ਕਾਫੀ ਖਰਾਬ ਹੋ ਗਈ ਹੈ। ਇਲਾਜ ਲਈ ਕੈਨੇਡਾ ਗਏ ਹਨ। 80 ਸਾਲਾਂ ਦੇ ਕਾਦਰ ਖਾਨ ਪਿਛਲੇ ਤਿੰਨ ਸਾਲਾਂ ਤੋਂ ਬਿਮਾਰ ਹਨ। ਉਨ੍ਹਾਂ ਨੂੰ ਪੈਰਾਂ ਦੀ ਬਿਮਾਰੀ ਹੈ, ਜਿਸ ਕਾਰਨ ਉਹ ਵ੍ਹੀਲ ਚੇਅਰ 'ਤੇ ਹੀ ਰਹਿੰਦੇ ਹਨ। ਕਾਦਰ ਖਾਨ ਆਖਿਰੀ ਵਾਰ ਸਾਲ 2015 'ਚ ਮੀਡੀਆ ਦੇ ਸਾਹਮਣੇ ਆਏ ਸਨ। ਇਸ ਤੋਂ ਬਾਅਦ ਬੀਮਾਰੀ ਕਾਰਨ ਉਹ ਲਾਈਮਲਾਈਟ ਤੋਂ ਦੂਰ ਰਹੇ ਹਨ। ਪਿਛਲੇ ਸਾਲ ਉਹ ਹਰਿਦਆਰ 'ਚ ਬਾਬਾ ਰਾਮਦੇਵ ਦੇ ਆਸ਼ਰਮ 'ਚ ਵੀ ਗਏ ਸਨ ਪਰ ਉਸ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ, ਕਾਦਰ ਖਾਨ ਦਾ ਬੇਟਾ ਕੈਨੇਡਾ 'ਚ ਰਹਿੰਦਾ ਹੈ। ਉਹ ਆਪਣੇ ਪਿਤਾ ਨੂੰ ਇਲਾਜ ਲਈ ਕੈਨੇਡਾ ਲੈ ਗਿਆ ਹੈ। ਕਾਦਰ ਖਾਨ ਉਹ ਸ਼ਖਸੀਅਤ ਹੈ, ਜਿਸ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਅਤੇ ਸਿਲਵਰ ਸਕ੍ਰੀਨ 'ਤੇ ਰਾਜ ਕੀਤਾ। ਕਦੇ ਵਿਲੇਨ ਬਣ ਕੇ ਲੋਕਾਂ ਨੂੰ ਡਰਾਇਆ ਅਤੇ ਕਦੀ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਇਆ ਹੈ।

Tags: Kader Khansailed CanadaRamdev Ashramਕਾਦਰ ਖਾਨਕੈਨੇਡਾ ਰਵਾਨਾਬਾਬਾ ਰਾਮਦੇਵ ਆਸ਼ਰਮ