FacebookTwitterg+Mail

...ਤਾਂ ਇਸ ਕਾਰਨ 25 ਸਾਲ ਦੀ ਉਮਰ 'ਚ ਕਾਜੋਲ ਨੇ ਕੀਤਾ ਸੀ ਅਜੇ ਦੇਵਗਨ ਨਾਲ ਵਿਆਹ

    1/9
26 February, 2017 12:14:15 PM
ਮੁੰਬਈ- ਕਾਜੋਲ ਅਤੇ ਅਜੇ ਦੇਵਗਨ ਦੇ ਵਿਆਹ ਨੂੰ 18 ਸਾਲ ਹੋ ਗਏ ਹਨ। ਵਰ੍ਹੇਗੰਢ ਦੇ ਮੌਕੇ 'ਤੇ ਅਜੇ ਨਾਲ ਇਕ ਸੈਲਫੀ ਸ਼ੇਅਰ ਕਰਦੇ ਹੋਏ ਕਾਜੋਲ ਨੇ ਲਿਖਿਆ ਹੈ,"Thank y'all for all ur wonderfully warm wishes!!'' ਦੱਸ ਦਈਏ ਕਿ 24 ਫਰਵਰੀ 1999 ਨੂੰ ਦੋਹਾਂ ਨੇ ਸੱਤ ਫੇਰੇ ਲਏ ਸਨ। ਕਾਜੋਲ ਨੇ 25 ਸਾਲ ਦੀ ਉਮਰ 'ਚ ਅਜੇ ਦੇਵਗਨ ਨਾਲ ਉਸ ਸਮੇਂ ਵਿਆਹ ਕੀਤਾ ਸੀ, ਜਦੋਂ ਉਨ੍ਹਾਂ ਦਾ ਐਕਟਿੰਗ ਕੈਰੀਅਰ ਵੀ ਮੋੜ 'ਤੇ ਸੀ। ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਇਸ ਦਾ ਜਵਾਬ ਵਿਆਹ ਦੇ 17 ਸਾਲ ਬਾਅਦ ਇਕ ਇੰਟਰਵਿਊ 'ਚ ਕਾਜੋਲ ਨੇ ਦਿੱਤਾ ਸੀ। ਇਕ ਇੰਟਰਵਿਊ 'ਚ ਕਾਜੋਲ ਨੇ ਖੁਲਾਸਾ ਕੀਤਾ ਸੀ,''ਉਹ ਜ਼ਿੰਦਗੀ ਅਤੇ ਕੈਰੀਅਰ 'ਚ ਠਹਿਰਾਵ ਦੀ ਚਾਹਤ 'ਚ ਉਨ੍ਹਾਂ ਨੇ ਵਿਆਹ ਕੀਤਾ ਸੀ। ਮੈਨੂੰ ਤਕਰੀਬਨ 9 ਸਾਲ ਹੋ ਗਏ ਹਨ। ਹਰ ਸਾਲ 4-5 ਫਿਲਮਾਂ ਆ ਰਹੀਆਂ ਸਨ। ਮੇਰੇ ਕੋਲ ਸਭ ਕੁਝ ਸੀ-ਪੈਸਾ, ਸ਼ੋਹਰਤ ਅਤੇ ਕਾਮਯਾਬੀ ਪਰ ਖੁਦ ਲਈ ਸਮਾਂ ਨਹੀਂ ਸੀ। ਇਹ ਹੀ ਇਕ ਵੱਡਾ ਫੈਸਲਾ ਲੈਣ ਦਾ ਸਹੀ ਸਮਾਂ ਸੀ।'' ਕਾਜੋਲ ਨੇ ਉਸ ਸਮੇਂ ਤੈਅ ਕੀਤਾ ਕਿ ਹੁਣ ਉਹ ਵਿਆਹ ਕਰੇਗੀ ਅਤੇ ਸਾਲ 'ਚ ਜ਼ਿਆਦਾ ਤੋਂ ਜ਼ਿਆਦਾ ਇਕ ਫਿਲਮ 'ਚ ਐਕਟਿੰਗ ਕਰੇਗੀ।''
ਦੱਸ ਦਈਏ ਕਿ ਦੋਹਾਂ ਦੀ ਮੁਲਾਕਾਤ 'ਹਲਚਲ' ਦੀ ਸ਼ੂਟਿੰਗ 'ਤੇ ਹੋਈ ਸੀ। ਪਹਿਲੇ ਦੋਵੇਂ ਦੋਸਤ ਬਣੇ। ਜਦੋਂ ਕਾਜੋਲ, ਅਜੇ ਨਾਲ ਪਹਿਲੀ ਵਾਰ ਮਿਲੇ ਸਨ ਤਾਂ ਇਹ ਦੇਖਿਆ ਕਿ ਉਨ੍ਹਾਂ ਨੂੰ ਇਕੱਲੇ ਬੈਠਣਾ ਪਸੰਦ ਹੈ। ਜ਼ਿਆਦਾ ਗੱਲਾਂ ਵੀ ਨਹੀਂ ਕਰਦੇ ਸਨ।
ਉਸ ਸਮੇਂ ਕਾਜੋਲ ਨੂੰ ਲੱਗਦਾ ਸੀ ਕਿ ਅਜਿਹਾ ਭਲਾ ਕਿਵੇਂ ਹੋ ਸਕਦਾ ਹੈ ਕਿ ਕੋਈ ਗੱਲ ਨਹੀਂ ਕਰ ਰਿਹਾ।ਪਰ ਹੌਲੀ-ਹੌਲੀ ਉਹ ਕਾਜੋਲ ਨਾਲ ਗੱਲ ਕਰਨ ਲੱਗ ਪਏ ਅਤੇ ਉਨ੍ਹਾਂ ਦੀ ਦੋਸਤੀ ਹੋ ਗਈ। ਇਸ ਫਿਲਮ ਦੇ ਬਾਅਦ ਦੋਹਾਂ ਨੇ ਇਕੱਠੇ ਕਈ ਫਿਲਮਾਂ ਕੀਤੀਆਂ ਜੋ ਹਿੱਟ ਰਹੀਆਂ।

Tags: Kajol Ajay Devgan anniversaryਕਾਜੋਲ ਅਜੇ ਦੇਵਗਨ

About The Author

Anuradha Sharma

Anuradha Sharma is News Editor at Jagbani.