FacebookTwitterg+Mail

ਸੈਨੇਟਰੀ ਪੈਡਸ 'ਤੇ ਕਾਜੋਲ ਨੇ ਦਿੱਤਾ ਬੋਲਡ ਬਿਆਨ, ਵੀਡੀਓ ਵਾਇਰਲ

kajol big statement gst of sanitary pads
17 January, 2018 05:34:17 PM

ਮੁੰਬਈ(ਬਿਊਰੋ)— ਸੈਨੇਟਰੀ ਪੈਡਸ 'ਤੇ ਜੀ. ਐੱਸ. ਟੀ. ਵਿਰੁੱਧ ਜਿੱਥੇ ਅਦਾਕਾਰਾ ਟਵਿੰਕਲ ਖੰਨਾ ਤੇ ਸੋਨਮ ਕਪੂਰ ਨੇ ਆਪਣੀ ਆਵਾਜ਼ ਚੁੱਕੀ ਹੈ, ਉੱਥੇ ਅਦਾਕਾਰਾ ਕਾਜੋਲ ਨੇ ਇਸ ਨੂੰ ਸਹੀ ਠਹਿਰਾਉਂਦੇ ਹੋਏ ਇਕ ਵੱਡਾ ਬਿਆਨ ਦੇ ਦਿੱਤਾ ਹੈ। ਇਕ ਪ੍ਰੋਗਰਾਮ 'ਚ ਕਾਜੋਲ ਨੇ ਸੈਨੇਟਰੀ ਪੈਡਸ 'ਤੇ ਜੀ. ਐੱਸ. ਟੀ. ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਹੈ ਕਿ ਦੁੱਧ ਤੇ ਚਾਵਲ ਵਰਗੀਆਂ ਚੀਜ਼ਾਂ 'ਤੇ ਵੀ ਟੈਕਸ ਲਗਾਉਂਦੇ ਹਨ ਤਾਂ ਫਿਰ ਇਸ 'ਤੇ ਕਿਉਂ ਨਹੀਂ। ਅਸਲ 'ਚ ਕਾਜੋਲ 'ਸਵੱਛ ਭਾਰਤ ਮੁਹਿੰਮ' ਦੀ ਅੰਬੈਸਡਰ ਬਣਾਏ ਜਾਣ ਤੋਂ ਬਾਅਦ ਇਕ ਪ੍ਰੋਗਰਾਮ 'ਚ ਉਨ੍ਹਾਂ ਤੋਂ ਸੈਨੇਟਰੀ ਪੈਡਸ 'ਤੇ ਲਗਾਏ ਜਾ ਰਹੇ 12 ਪ੍ਰਤੀਸ਼ਤ ਜੀ. ਐੱਸ. ਟੀ. ਨੂੰ ਲੈ ਕੇ ਸਵਾਲ ਪੁੱਛਿਆ ਗਿਆ।

Punjabi Bollywood Tadka

ਇਸ ਸਵਾਲ ਨੂੰ ਪਹਿਲੇ ਤਾਂ ਕਾਜੋਲ ਨੇ ਇਹ ਕਹਿੰਦੇ ਹੋਏ ਟਾਲ ਦਿੱਤਾ ਕਿ ਉਨ੍ਹਾਂ ਨੂੰ ਇਸ 'ਚ ਕੋਈ ਵਿੱਤੀ ਵਿਸ਼ੇਸ਼ਤਾ ਹਾਸਿਲ ਨਹੀਂ ਹੈ। ਕਾਜੋਲ ਦੇ ਇਸ ਜਵਾਬ ਤੋਂ ਬਾਅਦ ਉਹੀ ਸਵਾਲ ਦੂਜੇ ਤਰੀਕੇ ਨਾਲ ਦੁਹਰਾਇਆ ਗਿਆ। ਇਸ ਵਾਰ ਕਾਜੋਲ ਨੂੰ ਜਵਾਬ ਦੇਣਾ ਹੀ ਪਿਆ। ਕਾਜੋਲ ਨੇ ਕਿਹਾ ਕਿ ਜਿੱਥੋਂ ਤੱਕ ਮਹਿਲਾਵਾਂ ਦੇ ਸੈਨੇਟਰੀ ਪੈਡਸ ਦਾ ਸਵਾਲ ਹੈ ਤਾਂ ਇਹ ਦੇਖਣਾ ਚਾਹੀਦਾ ਕਿ ਦੁੱਧ ਤੇ ਚਾਵਲ 'ਤੇ ਵੀ ਟੈਕਸ ਲੱਗਦਾ ਹੈ। ਅਜਿਹਾ ਨਹੀਂ ਹੈ ਕਿ ਇਹ ਚੀਜ਼ਾਂ ਟੈਕਸ ਫ੍ਰੀ ਹਨ। ਇਹ ਪੂਰੀ ਤਰ੍ਹਾਂ ਸਰਕਾਰ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੀਆਂ ਚੀਜ਼ਾਂ ਨੂੰ ਟੈਕਸ ਦਾ ਦਾਇਰੇ 'ਚ ਰੱਖਦੀ ਹੈ ਤੇ ਕਿਹੜੀਆਂ ਚੀਜ਼ਾਂ 'ਤੇ ਕਿੰਨਾ ਟੈਕਸ ਲਗਾਉਂਦੀ ਹੈ।

ਦੱਸਣਯੋਗ ਹੈ ਕਿ ਦੇਸ਼ 'ਚ ਮਹਿੰਗੇ ਸੈਨੇਟਰੀ ਪੈਡਸ ਕਾਰਨ ਕਾਫੀ ਵੱਡੀ ਸੰਖਿਆ 'ਚ ਮਹਿਲਾਵਾਂ ਇਸ ਦਾ ਇਸਤੇਮਾਲ ਨਹੀਂ ਕਰ ਪਾਉਂਦੀਆਂ ਹਨ। ਇਸੇ ਮੁੱਦੇ 'ਤੇ ਅਕਸ਼ੈ ਖੰਨਾ ਤੇ ਸੋਨਮ ਕਪੂਰ ਦੀ ਫਿਲਮ 'ਪੈਡਮੈਨ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਉੱਥੇ ਅਦਾਕਾਰਾ ਸੋਨਮ ਕਪੂਰ ਤੇ ਟਵਿੰਕਲ ਖੰਨਾ ਨੇ ਕਈ ਮੌਕਿਆਂ 'ਤੇ ਸਾਰੇ ਲੋਕਾਂ ਨੂੰ ਸਾਹਮਣੇ ਸੈਨੇਟਰੀ 'ਤੇ ਲੱਗਣ ਵਾਲੇ 12 ਪ੍ਰਤੀਸ਼ਤ ਟੈਕਸ ਦਾ ਵਿਰੋਧ ਕੀਤਾ ਹੈ। ਅਜਿਹੇ 'ਚ ਕਾਜੋਲ ਦਾ ਇਹ ਬਿਆਨ ਵਿਵਾਦ ਪੈਦਾ ਕਰ ਸਕਦਾ ਹੈ।


Tags: KajolBig StatementGSTSanitary PadsVideoViralPad ManAkshay Kumar

Edited By

Chanda Verma

Chanda Verma is News Editor at Jagbani.